
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਸਰਕਾਰ ਦਾ ਉਦੇਸ਼ ਹਰ ਵਰਗ ਨੂੰ ਸਨਮਾਨ, ਸਹੂਲਤ ਤੇ ਹੱਕ ਦੇਣਾ : ਵਿਧਾਇਕ ਡਿੰਪੀ ਢਿੱਲੋਂ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਅਗਰਸੈਨ ਧਰਮਸ਼ਾਲਾ ਗਿੱਦੜਬਾਹਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਮਹਿਲਾਵਾਂ ਦੇ ਮਾਣ-ਸਨਮਾਨ ਅਤੇ ਉਨ੍ਹਾਂ ਦੀ ਭਲਾਈ ਨਾਲ ਜੁੜੀ ਮਹੱਤਵਪੂਰਨ ਪਹਿਲਕਦਮੀ ਹੈ। ਡਿੰਪੀ ਢਿੱਲੋਂ ਨੇ ਕਿਹਾ ਕਿ ਮਾਵਾਂ-ਧੀਆਂ ਦੇ ਚਿਹਰਿਆਂ ’ਤੇ ਦਿਖਾਈ ਦੇ ਰਹੀ ਖੁਸ਼ੀ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਫਲਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹਰ ਵਰਗ ਨੂੰ ਸਨਮਾਨ, ਸਹੂਲਤ ਅਤੇ ਹੱਕ ਦੇਣਾ ਹੈ, ਮਾਵਾਂ ਦਾ ਸਤਿਕਾਰ ਧੀਆਂ ਦਾ ਮਾਣ, ਇਹੀ ਮਾਨ ਸਰਕਾਰ ਦੀ ਪਛਾਣ ਹੈ। ਇਸ ਮੌਕੇ ਮਹਿਲਾ ਸਖੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਗਿਆ। ਸਮਾਗਮ ’ਚ ਮਨਜੀਤ ਕੌਰ ਕੋਟਭਾਈ ਬਲਾਕ ਕੋਆਰਡੀਨੇਟਰ, ਰੇਖਾ ਰਾਣੀ ਬਲਾਕ ਪ੍ਰਧਾਨ, ਜਸਵਿੰਦਰ ਕੌਰ ਬਲਾਕ ਪ੍ਰਧਾਨ, ਗੁਰਪ੍ਰੀਤ ਕੌਰ ਬੁੱਟਰ ਬਲਾਕ ਪ੍ਰਧਾਨ ਅਤੇ ਮਹਿਲਾ ਆਗੂਆਂ ਤੋਂ ਇਲਾਵਾ ਗੌਰਵ ਜੈਨ ਚੀਨੂ ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ , ਕਿਰਨਪਾਲ ਸਿੰਘ ਹਲਕਾ ਸੰਗਠਨ ਇੰਚਾਰਜ ਅਤੇ ਪ੍ਰਧਾਨ ਟਰੱਕ ਯੂਨੀਅਨ ਗਿੱਦੜਬਾਹਾ, ਚਰਨਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸ਼ਮਿੰਦਰ ਸਿੰਘ ਕੋਟਲੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬੇਅੰਤ ਸਿੰਘ ਭਲਾਈਆਣਾ ਵਾਈਸ ਚੇਅਰਮੈਨ ਬਲਾਕ ਸੰਮਤੀ, ਐਡਵੋਕੇਟ ਲਾਲੀ ਮਾਨ, ਅਮਰੀਕ ਸਿੰਘ ਦੋਦਾ ਯੂਥ ਆਗੂ, ਸਰਪੰਚ ਜਗਸੀਰ ਸਿੰਘ ਕੋਟਭਾਈ ਗੁਰਬਾਜ ਸਿੰਘ ਸਮਾਘ ਬਲਾਕ ਸੰਮਤੀ ਮੈਂਬਰ, ਪੱਪ ਨੰਬਰਦਾਰ ਹਾਜ਼ਰ ਸਨ।