- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਪੇ ਅਧਿਆਪਕ ਮਿਲਣੀ ਤੇ ਮਸ਼ਹੂਰੀਆਂ ’ਚ ਮਸ਼ਰੂਫ ਪੰਜਾਬ ਸਰਕਾਰ

-ਸਰਕਾਰੀ ਸਕੂਲਾਂ ਨੂੰ ਚੋਣ ਅਖਾੜਾ ਬਣਾਉਣਾ ਗ਼ਲਤ ਰੁਝਾਨ : ਡੀਟੀਐੱਫ
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਆਪ ਸਰਕਾਰ ਦੀ ਮਸ਼ਹੂਰੀ ਦਾ ਕੋਈ ਵੀ ਮੌਕਾ ਹੱਥੋਂ ਜਾਂਣ ਨਹੀਂ ਦੇਣਾ ਚਾਹੁੰਦੀ। ਇਸ ਮਕਸਦ ਲਈ 9 ਅਕਤੂਬਰ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਨੂੰ ਸੁਨਿਹਰੀ ਮੌਕੇ ਵਜੋਂ ਵਰਤਣ ਹਿੱਤ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਕੋਲ ਸਰਕਾਰ ਦੀ ਮਸ਼ਹੂਰੀ ਦੇ ਪੈਂਫਲਿਟ ਅਤੇ ਹੋਰ ਸਮੱਗਰੀ ਭੇਜ ਦਿੱਤੀ ਗਈ ਹੈ। ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜਿਲਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਪੰਜਾਬ ਸਰਕਾਰ ਦੀ ‘ਖਿੱਚ ਮੇਰੀ ਫੋਟੋ ਨੀਤੀ’ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਪ੍ਰਿੰਸੀਪਲਾਂ ਦੀਆਂ 1945 ਮਨਜ਼ੂਰ ਸ਼ੁਦਾ ਅਸਾਮੀਆਂ ਵਿੱਚੋਂ 1200 ਅਸਾਮੀਆਂ ਖਾਲੀ, ਇਸੇ ਤਰ੍ਹਾਂ ਮੁੱਖ ਅਧਿਆਪਕਾਂ ਦੀਆਂ 1950 ਵਿੱਚੋਂ 500 ਖਾਲੀ, ਮਾਸਟਰ ਦੀਆਂ 59000 ਪੋਸਟਾਂ ਵਿਚੋਂ 18000 ਪੋਸਟਾਂ ਖਾਲੀ ਲੈਕਚਰਾਰ ਕਾਡਰ ਦੀਆਂ ਲੱਗਭੱਗ 6000 ਪੋਸਟਾਂ ਖਾਲੀ ਰੱਖ ਕੇ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰੇ ਜਾ ਰਹੇ ਹਨ। ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਲੱਗਭੱਗ 7 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਵਾਜਿਬ ਮੰਗਾਂ ਨੂੰ ਦਰ-ਕਿਨਾਰ ਕ ਰਕੇ ਉਨ੍ਹਾਂ ਨੂੰ ਝੂਠੇ ਵਾਅਦੇ ਦਾਅਵਿਆਂ ਨਾਲ ਟਰਕਾਇਆ ਜਾ ਰਿਹਾ ਹੈ। ਅਜਿਹੇ ਹਾਲਤਾਂ ’ਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਬਾਂਹ ਮਰੋੜ ਕੇ ਸਰਕਾਰ ਦਾ ਗੁਣ ਗਾਣ ਕਰਨ ਨੂੰ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਝੂਠ 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ’ਚ ਲੋਕ ਕਚਿਹਰੀ ਵਿੱਚ ਬੇਪੜਦ ਕੀਤੇ ਜਾਣਗੇ। ਉਨ੍ਹਾਂ ਸੂਬੇ ਦੇ ਮੁਲਾਜ਼ਮਾਂ ਅਤੇ ਅਧਿਆਪਕ ਵਰਗ ਨੂੰ ਵੱਧ ਤੋਂ ਵੱਧ ਗਿਣਤੀ ’ਚ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ, ਮੀਤ ਪ੍ਰਧਾਨ ਪਰਮਿੰਦਰ ਖੋਖਰ,ਵਿੱਤ ਸਕੱਤਰ ਨੀਰਜ਼ ਬਜਾਜ,ਬਲਾਕ ਲੰਬੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਮੁਕਤਸਰ 1 ਦੇ ਬਲਾਕ ਪ੍ਰਧਾਨ ਕੁਲਵਿੰਦਰ ਅਕਾਲਗੜ੍ਹ, ਮਲੋਟ ਦੇ ਪ੍ਰਧਾਨ ਗੁਰਵਰਿਆਮ ਸਰਾਵਾਂ,ਕੁਲਦੀਪ ਸ਼ਰਮਾ ਖੁੱਡੀਆਂ, ਸੁਖਜੀਤ ਥਾਂਦੇਵਾਲਾ, ਰਵਿੰਦਰ ਰਵੀ, ਅਮਰ ਸਿੰਘ , ਰਵਿੰਦਰ ਦੀਪ ਗੁਲਾਬੇ ਵਾਲਾ, ਰਵੀ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਆਗੂ ਹਾਜ਼ਰ ਸਨ।