ਕਿਸੇ ਵੀ ਵਿਅਕਤੀ ਨੂੰ ਮੁੜ ਦੁਨੀਆਂ ਦੇਖਣ ਦੇ ਯੋਗ ਬਣਾਉਣਾ ਵੱਡਾ ਪੁੰਨ : ਡਿੰਪੀ ਢਿੱਲੋਂ
ਪਬਲਿਕ ਵੈੱਲਫੇਅਰ ਕਲੱਬ ਗਿੱਦੜਬਾਹਾ ਨੇ ਲਗਾਇਆ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ
Publish Date: Sun, 18 Jan 2026 04:40 PM (IST)
Updated Date: Sun, 18 Jan 2026 04:43 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਮਾਜਸੇਵੀ ਸੰਸੰਥਾ ਪਬਲਿਕ ਵੈੱਲਫੇਅਰ ਕਲੱਬ ਗਿੱਦੜਬਾਹਾ ਵੱਲੋਂ ਪ੍ਰਧਾਨ ਉਮੇਸ਼ ਮੋਂਗਾ ਦੀ ਅਗਵਾਈ ’ਚ ਅੱਜ ਐੱਸਐੱਸਡੀ ਕਮਿਊਨਿਟੀ ਸੈਂਟਰ ਗਿੱਦੜਬਾਹਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਪ੍ਰੇਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਵਿਸ਼ੇਸ਼ ਮਹਿਮਾਨ ਨਗਰ ਕੌਂਸਲ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਲੱਬ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿਸੇ ਵੀ ਵਿਅਕਤੀ ਨੂੰ ਮੁੜ ਦੁਨੀਆਂ ਦੇਖਣ ਦੇ ਯੋਗ ਬਣਾਉਣ ਦਾ ਉਪਰਾਲਾ ਕਰਨਾ ਬਹੁਤ ਵੱਡੇ ਪੁੰਨ ਦਾ ਕੰਮ ਹੈ ਅਤੇ ਇਸ ਕੈਂਪ ਰਾਹੀਂ ਜੋ ਲੋਕ ਆਰਥਿਕ ਪੱਖੋਂ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ’ਚ ਅਸਮਰਥ ਹਨ, ਉਨ੍ਹਾਂ ਨੂੰ ਅਜਿਹੇ ਕੈਂਪਾਂ ਤੋਂ ਬਹੁਤ ਰਾਹਤ ਮਿਲਦੀ ਹੈ। ਉਨ੍ਹਾਂ ਕਲੱਬ ਨੂੰ ਹਰ ਪ੍ਰਕਾਰ ਦੀ ਸਹਾਇਤ ਦੇਣ ਦੀ ਗੱਲ ਵੀ ਕੀਤੀ । ਕੈਂਪ ਦੌਰਾਨ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੀ ਡਾਕਟਰ ਆਕ੍ਰਿਤੀ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਇੰਨਾਂ ਵਿਚੋਂ ਮਰੀਜ਼ ਆਪ੍ਰੇਸ਼ਨ ਵਾਲੇ ਪਾਏ ਗਏ, ਜਿੰਨਾਂ ਦੇ ਆਪ੍ਰੇਸ਼ਪਨ ਕਲੱਬ ਵੱਲੋਂ ਜੈਤੋ ਤੋਂ ਕਰਵਾਏ ਜਾਣਗੇ। ਕੈਂਪ ਦੌਰਾ ਨ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱ ਤੀ ਆਂ ਗਈਆਂ। ਕਲੱਬ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ, ਵਿਸ਼ੇਸ਼ ਮਹਿਮਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਤੇ ਸਮਾਜਸੇਵੀ ਸੰਸੰਥਾਵਾਂ ਦੇ ਕੁਆਡੀ ਨੇਟਰ ਅਮਨੋਲ ਜੁਨੇਜਾ ਬਬਲੂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਉਮੇਸ਼ ਮੋਂਗਾ, ਸਕੱਤਰ ਦਵਿੰਦਰ ਸਿੰਗਲਾ, ਪ੍ਰੋਜੈਕਟ ਮੈਨੇਜਰ ਰਾਜੇਸ਼ ਬਾਂਸਲ, ਕੈਸ਼ੀਅਰ ਅਨਿਲ ਸਿੰਗਲਾ ਤੋਂ ਇਲਾਵਾ ਐਡਵੋਕੇਟ ਪਰਾਗ ਚੰਦ ਗਰਗ, ਐਡਵੋਕੇਟ ਸੁਰੇਸ਼ ਗਰਗ, ਜਨਿੰਦਰ ਜੈਨ, ਸੁਨੀਲ ਵਧਵਾ, ਨਵੀਨ ਮਿੱਤਲ, ਰਾਕੇਸ਼ ਜੈਨ, ਜੈਯੰਤ ਜੈਨ, ਸੁਰਿੰਦਰ ਬਾਂਸਲ ਛਿੰਦੀ, ਰਾਜੇਸ਼ ਮਿੱਤਲ, ਡਾ. ਸਲੇਸ਼ ਪੁਰੀ, ਵਿਨੈ ਗੋਇਲ, ਸੁਖਪਾਲ ਸ਼ਰਮਾ, ਭੀਸ਼ਮ ਜੱਗਾ , ਅਸ਼ਵਨੀ ਸੇਠੀ, ਮਨੋਜ ਕੁਮਾਰ, ਸ਼ਗਨ ਲਾਲ, ਅਸ਼ੋਕ ਸਿੰਗਲਾ ਤੇ ਸ਼ੀਤਲ ਬਾਂਸਲ ਬੱਬੂ ਆਦਿ ਵੀ ਹਾਜ਼ਰ ਸਨ।