ਕਣਕ ਦੇ ਸੀਜ਼ਨ ਦੀਆਂ ਤਿਆਰੀਆਂ ਮੁਕੰਮਲ : ਪ੍ਰਧਾਨ ਜਗਸੀਰ ਚਰਨਾ
ਕਣਕ ਦੇ ਸੀਜ਼ਨ ਦੀਆਂ ਤਿਆਰੀਆਂ ਮੁਕੰਮਲ : ਪ੍ਰਧਾਨ ਜਗਸੀਰ ਚਰਨਾ
Publish Date: Tue, 31 Mar 2026 06:19 PM (IST)
Updated Date: Tue, 31 Mar 2026 06:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਕੱਚਾ ਆੜ੍ਹਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਕੁਮਾਰ ਚਰਨਾ ਨੇ ਕਿਹਾ ਕਿ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲ਼ਾ ਹੈ। ਕੋਈ ਵੀ ਆੜਤੀ ਭਰਾ ਕਿਸੇ ਕਿਸਮ ਦੀ ਘਬਰਾਹਟ ਮਹਿਸੂਸ ਨਾ ਕਰੇ। ਉਨ੍ਹਾਂ ਕਿਹਾ ਕਿ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ੍ਰੀ ਮੁਕਤਸਰ ਸਾਹਿਬ ਨੇ ਵੀ ਪੂਰਾ ਵਿਸ਼ਵਾਸ ਦਵਾਇਆ ਹੈ ਅਤੇ ਟਰਾਂਸਪੋਰਟ ਠੇਕੇਦਾਰ ਨਾਲ ਵੀ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਹੀਕਲਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਆੜ੍ਹਤੀ ਭਰਾ ਚੁਕਾਈ ਸਮੇਂ ਡਰਾਈਵਰਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਾ ਦੇਣ। ਉਨ੍ਹਾਂ ਕਿਹਾ ਕਿ ਸਮੂਹ ਆੜ੍ਹਤੀ ਭਰਾ ਲਿਫਟਿੰਗ ਨੰਬਰਵਾਰ ਚਲਾਉਣ ਅਤੇ ਕਿਸੇ ਕਿਸਮ ਦੀ ਕਾਹਲੀ ਨਾ ਕਰਨ, ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਯੂਨੀਅਨ ਵੱਲੋਂ ਜੋ ਵੀ ਨਿਯਮ ਬਣਾਏ ਜਾਣਗੇ ਉਸ ਮੁਤਾਬਿਕ ਹੀ ਲਿਫਟਿੰਗ ਕਰਵਾਈ ਜਾਵੇ, ਤਾਂ ਜੋ ਲਿਫਟਿੰਗ ਸਮੇਂ ਸਿਰ ਹੋ ਸਕੇ। ਕਿਸੇ ਵੀ ਆੜ੍ਹਤੀ ਨੂੰ ਕੋਈ ਸੋਟਜ ਨਾ ਆਵੇ। ਯੂਨੀਅਨ ਤੁਹਾਡੇ ਨਾਲ ਹੈ। ਕਿਸੇ ਵੀ ਆੜ੍ਹਤੀ ਭਰਾ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।