ਪੰਜਾਬ ਵਾਸੀ ਮਾਨ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ : ਵਿਧਾਇਕ ਕਾਕਾ ਬਰਾੜ ਪੰਜਾਬ ਵਾਸੀ ਮਾਨ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ : ਵਿਧਾਇਕ ਕਾਕਾ ਬਰਾੜ
Publish Date: Sat, 03 Oct 2026 04:25 PM (IST)
Updated Date: Sat, 03 Oct 2026 04:26 PM (IST)
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਹਲਕਾ ਮੁਕਤਸਰ ਦੇ ਪਿੰਡ ਖੱਪਿਆਂਵਾਲੀ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਅਕਾਲੀ ਦਲ ਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਵੱਡੇ ਇਕੱਠ ’ਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸਮੂਹ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ’ਚ ਜਿਹੜੇ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਸਾਰੇ ਹੀ ਚਾਰਾਂ ਸਾਲਾਂ ’ਚ ਪੂਰੇ ਕਰ ਦਿੱਤੇ ਜਿਸ ਤੋਂ ਖੁਸ਼ ਹੋ ਕੇ ਪੰਜਾਬ ਵਾਸੀ ਮਾਨ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ। ਉਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਖੱਟ ਰਹੇ ਹਨ। ਉਨਾਂ ਕਿਹਾ ਕਿ ਜੋ ਕੰਮ ਆਪ ਸਰਕਾਰ ਨੇ ਕਰ ਦਿੱਤੇ ਨਾ ਹੀ ਕਿਸੇ ਨੇ ਕੀਤੇ ਸੀ ਤੇ ਨਾ ਹੀ ਕਿਸੇ ਨੇ ਕਰਨੇ ਹਨ। ਉਨਾਂ ਕਿਹਾ ਕਿ ਸਿੰਚਾਈ ਲਈ ਜਿੰਨਾ ਪਾਣੀ ਨਹਿਰਾਂ ਕੱਸੀਆਂ ਦੇ ਖਾਲਿਆਂ ’ਚ ਵੱਗ ਰਿਹਾ ਹੈ ਇੰਨਾ ਪਾਣੀ ਅੱਜ ਤੱਕ ਕਿਸੇ ਨੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਬਾਰਿਸ਼ ਘੱਟ ਹੋਣ ਕਾਰਨ ਜੇਕਰ ਨਹਿਰਾਂ, ਕੱਸੀਆਂ ਵਿੱਚ ਪਾਣੀ ਅਤੇ ਬਿਜਲੀ ਨਾ ਹੁੰਦੀ ਤਾਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਵਾਹਣੀਆਂ ਪੈਣੀਆਂ ਸੀ। ਇਨ੍ਹਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਦੂਜੀਆਂ ਪਾਰਟੀਆਂ ਦੇ ਲੋਕ ਬੜੇ ਉਤਸ਼ਾਹ ਨਾਲ ਆਪ ’ਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਇਕਬਾਲ ਸਿੰਘ, ਬਾਪੂ ਦਲੀਪ ਸਿੰਘ, ਗੁਰਲਾਲ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਜਗਮੀਤ ਸਿੰਘ, ਭੋਲਾ ਸਿੰਘ, ਸੰਨੀ, ਰਵੀ, ਵੀਰੂ, ਸਤਨਾਮ ਸੱਤਾ, ਸਤਨਾਮ ਸਿੰਘ ਤੇ ਦਿਲਬਾਗ ਸਿੰਘ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਅਲਵਿਦਾ ਆਖ ਆਪ ’ਚ ਸ਼ਮੂਲੀਅਤ ਕੀਤੀ। ਜਿਨਾਂ ਦਾ ਭਰਵਾਂ ਸਵਾਗਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਐਡਵੋਕੇਟ ਅਭਿਜੀਤ ਸਿੰਘ ਸੰਗਰਾਣਾ, ਸਰਪੰਚ ਕਾਕਾ ਸਿੰਘ, ਨਰਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ ਪ੍ਰਧਾਨ ਯੂਥ, ਮਨਜੀਤ ਸਿੰਘ ਸੰਧੂ, ਸਿਮਰਜੀਤ ਸਿੰਘ, ਗੁਰਵਿੰਦਰ ਸਿੰਘ ਬਰਾੜ, ਹਰਮੀਤ ਸਿੰਘ ਸਿੱਧੂ, ਰਘਬੀਰ ਸਿੰਘ ਸੰਧੂ, ਵਿਰਸਾ ਸਿੰਘ ਸੰਧੂ, ਗੁਰਮੀਤ ਸਿੰਘ, ਡਾ ਗੁਰਦਿਆਲ ਸਿੰਘ, ਕਰਨਬੀਰ ਸਿੰਘ, ਜਸਵੰਤ ਸਿੰਘ ਸਰਾਂ, ਨਰਿੰਦਰ ਸਿੰਘ ਸਰਾਂ, ਸਵਰਨ ਸਿੰਘ ਸਰਾਂ, ਸੁਖਦੇਵ ਸਿੰਘ, ਸਾਹਿਬ ਸਿੰਘ ਆਪ ਵਰਕਰ ਹਾਜ਼ਰ ਸਨ।