ਭਗਵਾਨ ਸ਼ਿਵ ਨੂੰ ਕੜਵਾਹਟ ਅਰਥਾਤ ਕ੍ਰੋਧ ਅਰਪਿਤ ਕਰਨਾ ਚਾਹੀਦਾ ਹੈ : ਬ੍ਰਹਮਾਕੁਮਾਰੀ ਰਜਨੀ
ਪਰਮਾਤਮਾ ਸ਼ਿਵ ਨੂੰ ਕੜਵਾਹਟ ਅਰਥਾਤ ਕ੍ਰੋਧ ਅਰਪਿਤ ਕਰਨਾ ਚਾਹੀਦਾ ਹੈ : ਬ੍ਰਹਮਾਕੁਮਾਰੀ ਰਜਨੀ
Publish Date: Sun, 15 Feb 2026 04:36 PM (IST)
Updated Date: Sun, 15 Feb 2026 04:39 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬ੍ਰਹਮਾਕੁਮਾਰੀ ਆਸ਼ਰਮ ਤਿਲਕ ਨਗਰ ਗਿੱਦੜਬਾਹਾ ਵਿਖੇ ਸਥਾਨਕ ਸੇਵਾ ਕੇਂਦਰ ਦੀ ਸੰਚਾਲਿਕਾ ਰਾਜਯੋਗਿਨੀ ਬ੍ਰਹਮਾਕੁਮਾਰੀ ਸ਼ੀਲਾ ਦੀਦੀ ਦੀ ਅਗਵਾਈ ਹੇਠ 90ਵਾਂ ਸ਼ਿਵ ਜਯੰਤੀ ਮਹੋਤਸਵ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਿਵ ਧਵੱਜ ਲਹਿਰਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਵਿਵੇਕ ਆਸ਼ਰਮ ਦੇ ਬਾਬਾ ਕਲਿਆਣ ਦੇਵ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਬਲਦੇਵ ਕ੍ਰਿਸ਼ਨ ਅਤੇ ਡਾ. ਰਾਜਕੁਮਾਰ ਬਾਂਸਲ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਗੁਰਮੀਤ ਸਿੰਘ ਖੁੱਡੀਆਂ ਨੇ ਮਾਊਂਟ ਆਬੂ ਦੇ ਆਪਣੇ ਅਨੁਭਵ ਵੀ ਹਾਜਰੀਨ ਨਾਲ ਸਾਂਝੇ ਕੀਤੇ। ਇਸ ਮੌਕੇ ਸ਼ਿਵਰਾਤਰੀ ਦੇ ਗਹਿਰੇ ਅਤੇ ਆਧਿਆਤਮਿਕ ਰਹੱਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਬ੍ਰਹਮਕੁਮਾਰੀ ਆਸ਼ਰਮ ਸੇਵਾ ਕੇਂਦਰ ਪਿੰਡ ਕੋਟਭਾਈ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਰਜਨੀ ਭੈਣ ਨੇ ਕਿਹਾ ਕਿ ਪਰਮਾਤਮਾ ਸਭ ਧਰਮ ਪਿਤਾਵਾਂ ਅਤੇ ਸਰਵ ਆਤਮਾਵਾਂ ਦੇ ਪਰਮਪਿਤਾ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼ਿਵਲਿੰਗ’ਤੇ ਅੱਕ ਅਤੇ ਧਤੂਰਾ ਚੜ੍ਹਾਉਂਦੇ ਹਾਂ, ਜਿਸ ਦਾ ਅਰਥ ਹੈ ਕਿ ਸਾਨੂੰ ਆਪਣੀ ਕੜਵਾਹਟ ਅਰਥਾਤ ਕ੍ਰੋਧ ਸ਼ਿਵਲਿੰਗ ਨੂੰ ਅਰਪਿਤ ਕਰ ਦੇਣਾ ਚਾਹੀਦਾ ਹੈ ਤਾਂ ਜੋ ਜੀਵਨ ਵਿੱਚ ਸੁਖ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਸਕੇ। ਇਸ ਦੌਰਾਨ ਬਾਬਾ ਕਲਿਆਣ ਦੇਵ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਮਨੁੱਖ ਨੂੰ ਕਿਸੇ ਵੀ ਧਾਰਮਿਕ ਸਥਾਨ ’ਤੇ ਜਾ ਕੇ ਘੱਟੋ-ਘੱਟ ਇੱਕ ਬੁਰਾਈ ਜਰੂਰ ਛੱਡਣੀ ਚਾਹੀਦੀ ਹੈ। ਇਸ ਮੌਕੇ ਐਡਵੋਕੇਟ ਲਵਲੀਸ਼ ਗੋਇਲ, ਸੁਰੇਸ਼ ਗਰਗ, ਹਰਦੇਵ ਗਰਗ, ਅਸ਼ੋਕ ਗਰਗ, ਐਡਵੋਕੇਟ ਗੌਰਵ ਜੈਨ ਚੀਨੂ, ਇਕਬਾਲ ਸਿੰਘ, ਜਸਬੀਰ ਸਿੰਘ, ਕੌਂਸਲਰ ਚਾਂਦਨੀ ਗਾਂਧੀ, ਮਦਨ ਲਾਲ ਬੰਸਲ, ਜਗਦੀਸ਼ ਰਾਏ ਬੰਸਲ, ਅਸ਼ੋਕ ਕੁਮਾਰ, ਸੰਜੀਵ ਗਰਗ, ਯੋਗੇਸ਼ ਗਰੋਵਰ, ਵਿਜੇ ਸਚਦੇਵਾ, ਅਨਿਲ ਗਰਗ, ਮੇਘਰਾਜ ਬੰਸਲ, ਕੁਲਦੀਪ ਬੰਸਲ, ਸੰਜੀਵ ਕੁਮਾਰ ਬਬਲੂ, ਜੀਵਨ ਲਾਲ ਬੰਸਲ, ਸ਼ਮੀ ਮੰਗਾ, ਪੂਨਮ ਮੋਗਾ, ਕੌਸ਼ਲਿਆ ਗੋਇਲ, ਸਰਿਤਾ ਸਿੰਗਲ, ਵਿਜੇ ਮੋਗਾ, ਪ੍ਰਕਾਸ਼ ਕੌਰ, ਸੁਖਵਿੰਦਰ ਭੈਣ, ਪੂਜਾ ਭੈਣ, ਹੈੱਪੀ ਭੈਣ, ਸੈਫੀ ਗੁਪਤਾ ਅਤੇ ਸੀਮਾ ਸਚਦੇਵ ਆਦਿ ਵੀ ਹਾਜਰ ਸਨ।