ਚੇਤਨਾ ਪ੍ਰੀਖਿਆ ’ਚੋਂ ਨਵਪ੍ਰੀਤ ਨੇ ਮੱਲਿਆ ਪਹਿਲਾ ਸਥਾਨ
ਚੇਤਨਾ ਪ੍ਰੀਖਿਆ ’ਚੋਂ ਨਵਪ੍ਰੀਤ ਨੇ ਮੱਲਿਆ ਪਹਿਲਾ ਸਥਾਨ
Publish Date: Tue, 17 Feb 2026 03:30 PM (IST)
Updated Date: Tue, 17 Feb 2026 03:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਉਦੇਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਦੀ ਹੋਣਹਾਰ ਵਿਦਿਆਰਥਣ ਨਵਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ/ਵੀਰਪਾਲ ਕੌਰ ਨੇ ਸੱਤਵੀਂ ਰਾਜ ਪੱਧਰੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਜ਼ੋਨ ਮੁਕਤਸਰ ਫ਼ਾਜ਼ਿਲਕਾ ਦੀ ਦਸਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮਹਾਨ ਦੇਸ਼ ਭਗਤ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਇਹ ਪ੍ਰੀਖਿਆ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਈ ਗਈ ਸੀ ਜਿਸ ਵਿੱਚ ਪੰਜਾਬ ਦੇ ਕਰੀਬ ਤੀਹ ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਾਹਿਤ ਵਿਭਾਗ ਦੇ ਸੂਬਾਈ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਤੇ ਵਿਦਿਆਰਥੀਆਂ ਵਿੱਚ ਜਗਿਆਸਾ ਤੇ ਸਿਰਜਣਾ ਪੈਦਾ ਕਰਨ ਲਈ ਇਹ ਪ੍ਰੀਖਿਆ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਆਖਿਆ ਕਿ ਹੋਣਹਾਰ ਵਿਦਿਆਰਥਣ ਦੀ ਇਹ ਪ੍ਰਾਪਤੀ ਲਈ ਸਕੂਲ ਦੇ ਪ੍ਰਿੰਸੀਪਲ ਦੀਪਕ ਬਾਂਸਲ, ਸੀਨੀਅਰ ਲੈਕਚਰਾਰ ਡਾ. ਅਮਨਦੀਪ ਚੁੱਘ, ਸੁਨੀਲ ਜੱਗਾ ਤੇ ਸਮੁੱਚੇ ਸਟਾਫ਼ ਦੀ ਮਿਹਨਤ ਤੇ ਅਗਵਾਈ ਸਦਕਾ ਹੋਈ ਹੈ।