- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਅਧਿਕਾਰ ਕਮਿਸ਼ਨ ਦੇ ਨੈਸ਼ਨਲ ਮੈਂਬਰ ਪ੍ਰਿਯਾਂਕ ਕਾਨੂੰਗੋ ਅੱਜ ਪਹੁੰਚ ਰਹੇ ਸ੍ਰੀ ਮੁਕਤਸਰ ਸਾਹਿਬ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਮਨੁੱਖੀ ਅਧਿਕਾਰ ਕਮਿਸ਼ਨ ਦੇ ਨੈਸ਼ਨਲ ਪੱਧਰ ਦੇ ਮੈਂਬਰ ਪ੍ਰਿਯਾਂਕ ਕਾਨੂੰਗੋ 13 ਅਗਸਤ (ਵੀਰਵਾਰ) ਨੂੰ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਦੌਰੇ ਤੇ ਪਹੁੰਚ ਰਹੇ ਨੇ। ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੇ ਯਤਨਾਂ ਸਦਕਾ ਪ੍ਰਿਯਾਂਕ ਕਾਨੂੰਗੋ ਸ੍ਰੀ ਮੁਕਤਸਰ ਆ ਰਹੇ ਨੇ। ਇਸ ਸਬੰਧੀ ਗੋਰਾ ਪਠੇਲਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ ਇਸ ਸਸੇਂ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਠੇਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ ’ਤੇ ਨੈਸ਼ਨਲ ਮੈਂਬਰ ਨੂੰ ਪੰਜਾਬ ਦੌਰੇ ’ਤੇ ਭੇਜਿਆ ਹੈ ਤੇ ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਲੋਕ ਆਪਣੀਆਂ ਵੱਖ-ਵੱਖ ਸਮੱਸਿਆਵਾਂ ਉਨਾਂ ਮੁਹਰੇ ਰੱਖ ਸਕਦੇ ਹਨ। ਕਾਨੂੰਗੋ ਸਵੇਰੇ ਸਾਢੇ ਨੌ ਵਜੇ ਕਾਨਿਆਂਵਾਲੀ ਵਿਖੇ ਪਹੁੰਚਣਗੇ। ਸਾਢੇ ਦਸ ਵਜੇ ਥਾਂਦੇਵਾਲਾ, ਡੇਢ ਵਜੇ ਰਣਜੀਤਗਡ਼ ਪਹੁੰਚਣਗੇ। ਇਸ ਮਗਰੋਂ ਖੱਪਿਆਂਵਾਲੀ ਵਿਖੇ ਵੀ ਪ੍ਰੋਗਰਾਮ ਹੋਵੇਗਾ। ਸ਼ਾਮ ਨੂੰ ਪੰਜ ਵਜੇ ਮੌਡ਼ ਰੋਡ ਤੇ ਵਾਈਸ ਪ੍ਰਧਾਨ ਅਖਿਲ ਭਾਰਤੀ ਦੇ ਗ੍ਰਹਿ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਮਗਰੋਂ ਸ਼ਾਮ ਕਰੀਬ ਛੇ ਵਜੇ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਪ੍ਰੋਗਰਾਮ ਹੋਵੇਗਾ। ਸਬੰਧਤ ਸਾਰੇ ਖੇਤਰਾਂ ਦੇ ਲੋਕ ਮੌਕੇ ਤੇ ਹੀ ਪ੍ਰਧਾਨਮੰਤਰੀ ਆਵਾਸ ਯੋਜਨਾ, ਮਨਰੇਗਾ, ਬੁਢਾਪਾ ਪੈਂਸ਼ਨ, ਪੁਲਿਸ ਅਤਿਆਚਾਰ ਸਮੇਤ ਹੋਰ ਮੰਗਾਂ ਤੇ ਮੁਸ਼ਕਿਲਾਂ ਉਨਾਂ ਮੁਹਰੇ ਰੱਖ ਸਕਦੇ ਹਨ, ਕਿਉਂਕਿ ਮੈਂਬਰ ਪ੍ਰਿਆਂਕ ਕਾਨੂੰਗੋ ਨਾਲ ਅਫਸਰ ਵੀ ਹੋਣਗੇ ਤੇ ਉਨਾਂ ਦੀ ਕੋਸ਼ਿਸ਼ ਰਹੇਗੀ ਕਿ ਮੌਕੇ ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਇਸ ਮੌਕੇ ਭਾਜਪਾ ਦੇ ਵਾਈਸ ਪ੍ਰਧਾਨ ਅਖਿਲ ਭਾਰਤੀ, ਵਾਈਸ ਪ੍ਰਧਾਨ ਮਨੀਸ ਧਮੀਜਾ, ਕਿਸਾਨ ਮੋਰਚਾ ਦੇ ਪ੍ਰਧਾਨ ਸਰਪੰਚ ਸ਼ਮਿੰਦਰ ਸਿੰਘ ਸੇਖੋਂ, ਜਨਰਲ ਸੈਕਟਰੀ ਨੀਟਾ ਤੰਵਰ ਵੀ ਮੌਜੂਦ ਸਨ।