- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਏ ਫਿਰੋਜ਼ਪੁਰ ਦੇ ਨਾਂ ’ਤੇ ਟਰਾਂਸਪੋਰਟਰਾਂ ਤੋਂ ਗੈਰ-ਕਾਨੂੰਨੀ ਉਗਰਾਹੀ ਅਤੇ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਵਿਜੀਲੈਂਸ ਬਿਊਰੋ (ਫਲਾਇੰਗ ਸਕੁਐਡ-1, ਮੋਹਾਲੀ) ਨੇ ਅਦਾਲਤ ਤੋਂ ਜਾਰੀ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਮੁਕਤਸਰ ਵਿਖੇ ਇਕ ਟਰਾਂਸਪੋਰਟਰ ਦੇ ਘਰ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ।

ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਰਟੀਏ ਫਿਰੋਜ਼ਪੁਰ ਦੇ ਨਾਂ ’ਤੇ ਟਰਾਂਸਪੋਰਟਰਾਂ ਤੋਂ ਗੈਰ-ਕਾਨੂੰਨੀ ਉਗਰਾਹੀ ਅਤੇ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਵਿਜੀਲੈਂਸ ਬਿਊਰੋ (ਫਲਾਇੰਗ ਸਕੁਐਡ-1, ਮੋਹਾਲੀ) ਨੇ ਅਦਾਲਤ ਤੋਂ ਜਾਰੀ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਮੁਕਤਸਰ ਵਿਖੇ ਇਕ ਟਰਾਂਸਪੋਰਟਰ ਦੇ ਘਰ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਟੀਮ ਨੇ ਕੁਝ ਅਹਿਮ ਦਸਤਾਵੇਜ਼ ਕਬਜ਼ੇ ’ਚ ਲਏ ਹਨ, ਜਦਕਿ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਜਾਣਕਾਰੀ ਅਨੁਸਾਰ ਮਾਨਸਾ ਦੇ ਇਕ ਟਰਾਂਸਪੋਰਟਰ ਦੀ ਸ਼ਿਕਾਇਤ ’ਤੇ ਵਿਜੀਲੈਂਸ ਨੇ ਬਾਜ ਸਿੰਘ (ਕੋਟਕਪੂਰਾ) ਨੂੰ ਬਠਿੰਡਾ ਤੋਂ 1200 ਰੁਪਏ ਪ੍ਰਤੀ ਗੱਡੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਮੁਕਤਸਰ ਦੇ ਇਕ ਟਰਾਂਸਪੋਰਟਰ ਦੀ ਸ਼ਮੂਲੀਅਤ ਬਾਰੇ ਦੱਸਿਆ, ਜੋ ਆਰਟੀਏ ਦੇ ਨਾਂ ’ਤੇ ਰਿਸ਼ਵਤ ਲੈਂਦਾ ਸੀ। ਕੇਸ ’ਚ ਨਾਮਜ਼ਦ ਕੀਤੇ ਜਾਣ ਅਤੇ ਸੰਮਨ ਭੇਜਣ ਦੇ ਬਾਵਜੂਦ ਜਾਂਚ 'ਚ ਸ਼ਾਮਲ ਨਾ ਹੋਣ 'ਤੇ ਵਿਜੀਲੈਂਸ ਹੁਣ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੇ ਰਿਸ਼ਵਤਖੋਰੀ ਦੇ ਮਾਮਲੇ ਧਿਆਨ ’ਚ ਲਿਆਉਣ ਦੀ ਅਪੀਲ ਕੀਤੀ ਹੈ।