ਮੁਕਤੀਸਰ ਵੈੱਲਫੇਅਰ ਕਲੱਬ ਨੇ 200 ਤੋਂ ਵੱਧ ਵਾਹਨਾਂ ਤੇ ਰਿਫਲੈਕਟਰ ਲਗਾਏ ਮੁਕਤੀਸਰ ਵੈੱਲਫੇਅਰ ਕਲੱਬ ਨੇ 200 ਤੋਂ ਵੱਧ ਵਾਹਨਾਂ ਤੇ ਰਿਫਲੈਕਟਰ ਲਗਾਏ
Publish Date: Thu, 19 Nov 2026 04:49 PM (IST)
Updated Date: Fri, 20 Nov 2026 04:01 AM (IST)
-ਜਲਾਲਾਬਾਦ ਰੋਡ ਵਿਖੇ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਕੀਤਾ ਜਾਗਰੂਕ -ਸੰਸਥਾ ਦਾ ਉਪਰਾਲਾ ਸ਼ਲਾਘਾਯੋਗ : ਡੀਐਸਪੀ ਮੁਖਤਿਆਰ ਸਿੰਘ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਜਾਗਰੂਕਤਾ ਉੱਪਰ ਵੱਡੇ ਪੱਧਰ ’ਤੇ ਕੰਮ ਕਰ ਰਹੀ ਮੁਕਤੀਸਰ ਵੈੱਲਫੇਅਰ ਕਲੱਬ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਬੀਤੀ ਰਾਤ ਜਲਾਲਾਬਾਦ ਰੋਡ ਵਿਖੇ 200 ਤੋਂ ਵੱਧ ਕਮਰਸ਼ੀਅਲ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਅਤੇ ਡਰਾਈਵਰਾਂ ਨੂੰ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਵਾਹਨ ਚਲਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਡੀਐਸਪੀ ਮੁਖਤਿਆਰ ਸਿੰਘ ਨਾਲ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਸੰਸਥਾ ਦੀ ਟੀਮ ਹਾਜ਼ਰ ਸੀ। ਇਸ ਦੌਰਾਨ ਡੀਐਸਪੀ ਮੁਖਤਿਆਰ ਸਿੰਘ ਨੇ ਕਿਹਾ ਕਿ ਮੈਂ ਸੰਸਥਾ ਨਾਲ ਪਿਛਲੇ 15 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਕੰਮ ਕਰ ਰਿਹਾ ਹਾਂ ਸੰਸਥਾ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਹ ਸਮੇਂ ਸਮੇਂ ’ਤੇ ਸੜਕ ਸੁਰੱਖਿਆ ਉੱਪਰ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਕੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਜਾਗਰੂਕ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਸੇ ਘੜੀ ਤਹਿਤ ਹੀ ਅੱਜ ਹੀ ਅਸੀਂ 200 ਤੋਂ ਵੱਧ ਵਾਹਨਾਂ ਤੇ ਰਿਫਲੈਕਟਰ ਲਗਾਏ ਹਨ ਅਤੇ ਨਾਲ ਹੀ ਵਾਹਨ ਚਲਾਉਣ ਵਾਲੇ ਕਮਰਸ਼ੀਅਲ ਵਾਹਨ ਡਰਾਈਵਰਾਂ ਨੂੰ ਅਸੀਂ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਹੇ ਹਾਂ। ਇਸ ਦੌਰਾਨ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਜਰੂਰੀ ਹੈ ਕਿ ਹਰੇਕ ਵਾਹਨ ਉੱਤਰ ਰੇਡੀਅਮ ਰਿਫਲੈਕਟਰ ਲੱਗਿਆ ਹੋਵੇ ਤਾਂ ਜੋ ਧੁੰਦ ਦੌਰਾਨ ਇਸ ਰਿਫਲੈਕਟਰ ਦੀ ਚਮਕ ਨਾਲ ਸੜਕੀ ਹਾਦਸੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸੀਜਨ ਦੌਰਾਨ ਹਜ਼ਾਰਾਂ ਵਾਹਨਾਂ ਤੇ ਰਿਫਲੈਕਟਰ ਮੁਫਤ ਲਗਾਵਾਂਗੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਹਾਦਸਿਆਂ ਤੋਂ ਬਚਣ ਲਈ ਆਪਣੇ ਵਾਹਨਾਂ ਉੱਪਰ ਰਿਫਲੈਕਟਰ ਲਗਾਉਣ ਜਾਂ ਸਾਡੇ ਕੋਲੋਂ ਮੁਫਤ ਵਿੱਚ ਪ੍ਰਾਪਤ ਕਰਨ ਤਾਂ ਜੋ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਹਾਦਸਿਆਂ ਨੂੰ ਰੋਕਣ ਵਿੱਚ ਕਾਮਯਾਬੀ ਮਿਲ ਸਕੇ। ਇਸ ਦੌਰਾਨ ਸੰਸਥਾ ਤੋਂ ਡਾਕਟਰ ਵਿਜੇ ਬਜਾਜ ਦੀਪਾਂਸ਼ੂ ਕੁਮਾਰ ਮਦਨ ਕੁਮਾਰ ਨਵਦੀਪ ਸਿੰਘ ਆਦਿ ਹਾਜ਼ਰ ਸਨ।