ਮੁਕਤੀਸਰ ਸੰਸਥਾ ਵੱਲੋਂ ਫਰੀ ਪ੍ਰਦੂਸ਼ਣ ਚੈੱਕਅਪ ਜਾਂਚ ਕੈਂਪ ਲਗਾਇਆ
ਮੁਕਤੀਸਰ ਸੰਸਥਾ ਵੱਲੋਂ ਫਰੀ ਪ੍ਰਦੂਸ਼ਣ ਚੈੱਕਅਪ ਜਾਂਚ ਕੈਂਪ ਲਗਾਇਆ
Publish Date: Thu, 22 Jan 2026 04:33 PM (IST)
Updated Date: Fri, 23 Jan 2026 04:03 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੌਰਾਨ ਬੀਤੇ ਦਿਨ ਮੰਨਣ ਇੰਸ਼ੋਰੈਂਸ ਕੰਪਨੀ ਮਲੋਟ ਰੋਡ ਦੇ ਸਹਿਯੋਗ ਨਾਲ ਵੱਖ-ਵੱਖ ਵਾਹਨਾਂ ਦਾ ਪ੍ਰਦੂਸ਼ਣ ਚੈੱਕ ਅਪ ਕੈਂਪ ਲਗਾਇਆ ਗਿਆ ਜਿਸ ’ਚ ਵਾਹਨਾਂ ਦੇ ਮੁਫਤ ’ਚ ਪ੍ਰਦੂਸ਼ਣ ਚੈੱਕ ਕੀਤੇ ਗਏ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਟਰੈਫਿਕ ਇੰਚਾਰਜ ਸੁਖਦੇਵ ਸਿੰਘ ਪਹੁੰਚੇ। ਇਸ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਲਾਲ ਚੰਦ ਨੇ ਦੱਸਿਆ ਕਿ ਇੱਥੇ ਮੰਨਣ ਇੰਸ਼ੋਰੈਂਸ ਦੇ ਸਹਿਯੋਗ ਨਾਲ ਲੋਕਾਂ ਦੇ ਵਾਹਨਾਂ ਦੇ ਮੁਫ਼ਤ ’ਚ ਪ੍ਰਦੂਸ਼ਣ ਚੈੱਕ ਅਪ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸਮੇਂ -ਸਮੇਂ ਤੇ ਆਪਣੇ ਵਾਹਨਾਂ ਦੇ ਪ੍ਰਦੂਸ਼ਣ ਚੈੱਕ ਅਪ ਕਰਵਾਉਂਦੇ ਰਹਿਣ।
ਉਨ੍ਹਾਂ ਇਸ ਦੌਰਾਨ ਕਿਹਾ ਕਿ ਬਹੁਤ ਹੀ ਘੱਟ ਕੀਮਤ ’ਚ ਵਾਹਨ ਦਾ ਪ੍ਰਦੂਸ਼ਣ ਹੋ ਜਾਂਦਾ ਹੈ ਪ੍ਰੰਤੂ ਜੇਕਰ ਨਾਕਿਆਂ ਦੌਰਾਨ ਵਾਹਨ ਦਾ ਪ੍ਰਦੂਸ਼ਣ ਨਾ ਹੋਵੇ ਤਾਂ ਭਾਰੀ ਕੀਮਤ ’ਚ ਜੁਰਮਾਨਾ ਭਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਸ ਦੌਰਾਨ ਲਾਲ ਚੰਦ ਹੈੱਲਥ ਇੰਸਪੈਕਟਰ ਨੇ ਕਿਹਾ ਕਿ ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੇਕਰ ਕਿਸੇ ਵਿਅਕਤੀ ਦਾ ਸੜਕੀ ਹਾਦਸਾ ਹੋ ਜਾਂਦਾ ਹੈ ਤਾਂ ਸਾਨੂੰ ਬਿਨਾਂ ਕਿਸੇ ਡਰ ਭੇਦ ਭਾਵ ਤੋਂ ਉਸਨੂੰ ਤੁਰੰਤ ਹਸਪਤਾਲ ’ਚ ਪਹੁੰਚਾ ਕੇ ਉਸਦੀ ਕੀਮਤੀ ਜਾਨ ਬਚਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੀਮਤੀ ਜਾਣ ਪਹਿਚਾਣ ਵੱਲ ਨੂੰ ਸਰਕਾਰ ਸਮੇਂ ਸਮੇਂ ’ਤੇ ਸਨਮਾਨਿਤ ਵੀ ਕਰਦੀ ਹੈ। ਅੰਤ ’ਚ ਮੁੱਖ ਮਹਿਮਾਨ ਜ਼ਿਲ੍ਹਾ ਟਰੈਫਿਕ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਸੜਕੀ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਠੰਢ ਅਤੇ ਧੁੰਦ ਦੇ ਸਮੇਂ ’ਚ ਤੇਜ਼ ਰਫਤਾਰ ਨਾਲ ਵਾਹਨ ਨਾ ਚਲਾਓ ਜੇਕਰ ਕੋਈ ਐਮਰਜੈਂਸੀ ਕੰਮ ਹੋਵੇ ਤਾਂ ਹੀ ਘਰਾਂ ਤੋਂ ਬਾਹਰ ਨਿਕਲੋ। ਇਸ ਮੌਕੇ ਦੀਪਾਨਸ਼ੂ ਕੁਮਾਰ, ਦੀਪਕ ਮੈਨੀ, ਨਵਦੀਪ ਸਿੰਘ, ਅਜੇ ਪਾਂਸੀ, ਨਰੇਸ਼ ਕਾਂਤੀ, ਹਰਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ, ਮਨਦੀਪ ਖੁਰਾਣਾ, ਡਾਕਟਰ ਵਿਜੇ ਬਜਾਜ, ਮਨਿੰਦਰ ਸਿੰਘ ਝਾਂਬ, ਬਿਕਰਮਜੀਤ ਸਿੰਘ, ਜਸਪਾਲ ਸਿੰਘ, ਜਸਪ੍ਰੀਤ ਸਿੰਘ ਟਰੈਫਿਕ ਪੁਲਿਸ ਤੋਂ ਜਸਵੰਤ ਸਿੰਘ ਮੁੰਛੀ ਯਾਦਵਿੰਦਰ ਸਿੰਘ ਸੰਨੀ ਪਰੂਥੀ ਆਦਿ ਹਾਜ਼ਰ ਸਨ।