
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਮਪੀ ਸ਼ੇਰ ਸਿੰਘ ਘੁਬਾਇਆ ਨੇ ਕੀਤਾ ਦੁੱਖ ਸਾਂਝਾ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸੰਸਦ ਸ਼ੇਰ ਸਿੰਘ ਘੁਬਾਇਆ ਦੇ ਕਰੀਬੀ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਐਸਸੀ ਡਿਪਾਰਟਮੈਂਟ ਸ੍ਰੀ ਮੁਕਤਸਰ ਸਾਹਿਬ ਰਣਜੀਤ ਸਿੰਘ ਧਾਲੀਵਾਲ ਦੀ ਮਾਤਾ ਗੁਰਮੀਤ ਕੌਰ ਜੋ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਅੱਜ ਰਣਜੀਤ ਸਿੰਘ ਧਾਲੀਵਾਲ ਦੇ ਗ੍ਰਹਿ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖ਼ੇ ਪਹੁੰਚ ਕੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਉਨ੍ਹਾਂ ਦੇ ਨਾਲ਼ ਕਾਂਗਰਸੀ ਆਗੂ ਬਲਤੇਜ ਸਿੰਘ ਬਰਾੜ, ਨੀਲਾ ਮੈਦਾਨ, ਬਲਰਾਜ ਸਿੰਘ ਦੀਪ ਸਿੰਘ ਵਾਲਾ, ਬਿੱਟੂ ਸਿੰਘ, ਗੁਰਜੰਟ ਸਿੰਘ ਨੇ ਧਾਲੀਵਾਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇਸਤੋਂ ਇਲਾਵਾ ਸਾਬਕਾ ਐਮਐਲਏ ਬੀਬੀ ਕਰਨ ਕੌਰ ਬਰਾੜ ਸਰਾਏਨਾਗਾ, ਭਾਈ ਜਸ਼ਨ ਚਹਿਲ, ਭਾਈ ਰੂਪੀ, ਮੋਹਕਮ ਸੰਧੂ, ਰਾਮ ਸਿੰਘ ਪੱਪੀ ਐਮਸੀ, ਹਰਦੀਪ ਸਿੰਘ ਕਾਲਾ ਐਮਸੀ, ਜਸਵਿੰਦਰ ਸਿੰਘ ਗੰਧੜ, ਹਰਬੰਸ ਸਿੰਘ ਸਿੱਧੂ ਨੇ ਵੀ ਧਾਲੀਵਾਲ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ। ਧਾਲੀਵਾਲ ਪਰਿਵਾਰ ਨੇ ਦੱਸਿਆ ਕਿ ਮਾਤਾ ਗੁਰਮੀਤ ਕੌਰ ਦੀ ਅੰਤਿਮ ਅਰਦਾਸ ਪਾਠ ਦਾ ਭੋਗ ਮਿਤੀ ਭਲ਼ਕੇ ਦਿਨ ਐਤਵਾਰ ਸ਼ਿਵ ਸ਼ਕਤੀ ਹਾਲ ਜਲਾਲਾਬਾਦ ਰੋਡ ਵਿਖ਼ੇ ਹੋਵੇਗਾ।