ਮਾਂ-ਬੋਲੀ ਮਨੁੱਖ ਦੀ ਅਸਲ ਪਛਾਣ : ਵਰਿੰਦਰ ਬਜਾਜ
ਮਾਂ ਬੋਲੀ ਮਨੁੱਖ ਦੀ ਅਸਲ ਪਛਾਣ : ਵਰਿੰਦਰ ਬਜਾਜ
Publish Date: Sun, 22 Feb 2026 04:43 PM (IST)
Updated Date: Sun, 22 Feb 2026 04:46 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੰਡੀ ਹਰਜੀ ਰਾਮ ਮਲੋਟ ਵਿੱਖੇ ਪ੍ਰਿੰਸੀਪਲ ਬਲਜੀਤ ਸਿੰਘ ਦੀ ਅਗਵਾਈ ਹੇਠ ਬੀਤੇ ਦਿਨ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ। ਸਕੂਲ ਦੇ ਪੰਜਾਬੀ ਲੈਕਚਰਾਰ ਵਰਿੰਦਰ ਬਜਾਜ ਨੇ ਇਸ ਮੌਕੇ ਮਾਂ ਬੋਲੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅਸਲ ’ਚ ਮਾਂ ਬੋਲੀ ਮਨੁੱਖ ਦੀ ਅਸਲ ਪਛਾਣ ਹੈ ਤੇ ਉਸ ਦੀ ਹੋਂਦ ਤੇ ਉਸ ਦੇ ਜਿਉਂਦੇ ਰਹਿਣ ਦੀ ਗਵਾਹੀ ਹੈ। ਮਾਂ ਦੇ ਵਾਂਗ ਮਾਂ- ਬੋਲੀ ਹੀ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ। ਸਾਡੀ ਮਾਂ ਬੋਲੀ ਪੰਜਾਬੀ ਮਹਾਨ ਗੁਰੂਆਂ, ਪੀਰਾਂ, ਸੂਫੀ-ਫਕੀਰਾਂ ਦੀ ਬੋਲੀ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਵੱਡਾ ਤਬਕਾ ਆਪਣੀ ਮਾਖਿਓਂ ਮਿੱਠੀ ਮਾਂ ਬੋਲੀ ਨੂੰ ਆਪਣੇ ਮਨ ਚੋਂ ਵਿਸਾਰਦਾ ਜਾ ਰਿਹਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਲੈਕਚਰਾਰ ਸੰਜੀਵ ਆਹੂਜਾ ਤੇ ਸੁਰੇਸ਼ ਕੱਕੜ ਵੱਲੋਂ ਵੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਦੀ ਸੰਭਾਲ ਕਰਨ ਬਾਰੇ ਦਸਿਆ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।