ਵਿਧਾਇਕ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਸੀਵਰੇਜ ਰਿਪਲੇਸਮੈਂਟ ਦੇ ਕੰਮ ਦੀ ਕੀਤੀ ਸ਼ੁਰੂਆਤ
ਵਿਧਾਇਕ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਸੀਵਰੇਜ ਰਿਪਲੇਸਮੈਂਟ ਦੇ ਕੰਮ ਦੀ ਕੀਤੀ ਸ਼ੁਰੂਆਤ
Publish Date: Sat, 24 Jan 2026 04:45 PM (IST)
Updated Date: Sat, 24 Jan 2026 04:49 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਤੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਭੱਠੀ ਵਾਲਾ ਮੋੜ ਤੋਂ ਪੁਰਾਣੀ ਟੈਲੀਫੋਨ ਐਕਸਚੇਂਜ ਵਾਲੇ ਮੋੜ ਤੱਕ ਦੇ ਵਸਨੀਕਾਂ ਨੂੰ ਉਸ ਸਮੇਂ ਰਾਹਤ ਮਿਲਦੀ ਦਿਖਾਈ ਦਿੱਤੀ ਜਦੋਂ ਅੱਜ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਉਕਤ ਸੜਕ ’ਤੇ ਹੋਣ ਵਾਲੇ ਸੀਵਰੇਜ਼ ਰਿਪਲੇਸਮੈਂਟ ਦੇ ਕੰਮ ਦੀ ਅੱਜ ਸ਼ੁਰੂਆਤ ਕਰਵਾਈ। ਇਸ ਮੌਕੇ ਉਕਤ ਕੰਮ ਦਾ ਉਦਘਾਟਨ ਕਰਨ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਜਿਮਨੀ ਚੋਣ ਦੌਰਾਨ ਉਨ੍ਹਾਂ ਨੇ ਗਿੱਦੜਬਾਹਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਨਹੀਂ ਰਹਿਣ ਦੇਣਗੇ ਅਤੇ ਇਸ ਕੰਮ ਲਈ ਪਹਿਲਾਂ ਲਾਲ ਕੋਠੀ ਡਿਸਪੋਜਲ ਤੋਂ ਘੱਗਾ ਬਬਾਨੀਆ ਡਰੇਨ ਤੱਕ ਸੀਵਰੇਜ ਦੀ ਡੀ.ਆਈ. ਪਾਇਪਲਾਇਨ ਦਾ ਕੰਮ ਮੁਕੰਮਲ ਕਰਵਾਇਆ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਜਗ੍ਹਾ ਜਗ੍ਹਾ ਓਵਰਫਲੋ ਰਹੇ ਗੰਦੇ ਪਾਣੀ ਤੋਂ ਰਾਹਤ ਮਿਲੀ ਅਤੇ ਅੱਜ ਭੱਠੀ ਵਾਲੇ ਮੋੜ ਤੋਂ ਲੰਬੀ ਫਾਟਕ ਤੱਕ ਸੀਵਰੇਜ ਰਿਪਲੇਸਮੈਂਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਨਾਲ ਠਾਕੁਰ ਮੁੱਹਲਾ, ਰੂਪ ਨਗਰ, ਸੁਭਾਸ਼ ਨਗਰ, ਮੋਤੀ ਨਗਰ ਅਤੇ ਕੱਚਾ ਤਲਾਬ ਏਰੀਆ ਵਿਚ ਰਹਿੰਦੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸੀਵਰੇਜ ਰਿਪਲੇਸਮੈਂਟ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਕਤ ਸੜਕ ਤੇ ਬੀ.ਐਂਡ.ਆਰ. ਵਿਭਾਗ ਵੱਲੋਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਓਧਰ ਇਸ ਮੌਕੇ ਸੀਵਰੇਜ ਵਿਭਾਗ ਦੇ ਐਕਸੀਅਨ ਰਾਕੇਸ਼ ਕੁਮਾਰ, ਐੱਸਡੀਓ ਵਿਸ਼ਵਜੀਤ ਸਿੱਧੂ, ਐੱਸਡੀਓ ਰਾਕੇਸ਼ ਮੋਹਣ ਮਕੱੜ ਅਤੇ ਜੇਈ ਲਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਸੀਵਰੇਜ ਰਿਪਲੇਸਮੈਂਟ ਦਾ ਕੰਮ ਦੇ ਕੰਮ ਤੇ ਕਰੀਬ 2 ਕਰੋੜ ਰੁਪਏ ਖਰਚ ਆਉਣਗੇ ਅਤੇ ਇਹ ਕੰਮ ਨੂੰ ਪੂਰਾ ਕਰਨ ਦੀ ਮਿਆਦ 30 ਜੂਨ 2026 ਹੈ ਪਰੰਤੂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਉਕਤ ਕੰਮ ਨੂੰ ਨਿਯਮਾਂ ਅਨੁਸਾਰ ਪੂਰਨ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਸੰਨੀ ਢਿੱਲੋਂ, ਅਭੈ ਢਿੱਲੋਂ, ਐਡਵੋਕੇਟ ਗੌਰਵ ਜੈਨ ਚੀਨੂੰ, ਸੁਨੀਲ ਬਾਂਸਲ, ਪ੍ਰਦੁਮਣ ਸਿੰਘ, ਮਾਧੋ ਦਾਸ ਸਿੰਘ, ਰਾਜੂ ਥਰਾਜਵਾਲਾ, ਕਿਰਨਪਾਲ ਸਿੰਘ ਮਾਨ ਦੌਲਾ, ਐਡਵੋਕੇਟ ਸੁਰੇਸ਼ ਗਰਗ, ਜਸਵੀਰ ਸਿੰਘ ਮਾਨ, ਐਡਵੋਕੇਟ ਲਗਨਪ੍ਰੀਤ ਸਿੰਘ ਲਾਲੀ ਮਾਨ, ਨਵੀ ਮਧੀਰ, ਸੋਨੀ ਰੋਇਲ, ਮੁਨੀਸ਼ ਗੋਇਲ, ਸ਼ਮਿੰਦਰ ਕੋਟਲੀ, ਰੈਸਟੀ ਰੰਧਾਵਾ, ਸਰੂਪ ਸਿੰਘ ਗਿੱਲ, ਸ਼ਿਵਰਾਜ ਸਿੰਘ, ਮੰਦਰ ਮਾਨ, ਬਲਰਾਜ ਮਾਨ, ਚਰਨਜੀਤ ਸਿੰਘ ਲੋਹਾਰਾ, ਧਰਮਪਾਲ ਧੰਮੀ ਅਤੇ ਐਡਵੋਕੇਟ ਜਗਤਾਰ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ।