ਮਿਸ਼ਨ ਆਗੂਆਂ ਨੇ ਦਰਦੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਮਿਸ਼ਨ ਆਗੂਆਂ ਨੇ ਦਰਦੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Publish Date: Thu, 01 Oct 2026 04:30 PM (IST)
Updated Date: Fri, 02 Oct 2026 04:02 AM (IST)
ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਲੰਮੇ ਸਮੇਂ ਤੱਕ ਮੁਕਤਸਰ ਵਿਕਾਸ ਮਿਸ਼ਨ ਦੇ ਸਹਿਯੋਗੀ ਰਹੇ, ਪੰਜਾਬ ਸਿੰਚਾਈ ਵਿਭਾਗ ਵਿਚੋਂ ਸੇਵਾ ਮੁਕਤ ਐਸਡੀਓ ਸਰਬਜੀਤ ਸਿੰਘ ਦਰਦੀ (71) ਕੁਝ ਦਿਨ ਪਹਿਲਾਂ ਅਕਾਲ ਚਲਾਮਾ ਕਰ ਗਏ ਸਨ। ਉਹ ਆਪਣੇ ਪਿਛੇ ਧਰਮ ਪਤਨੀ ਹਰਚਰਨ ਕੌਰ, ਖੁਸ਼ਹਾਲੀ, ਕਾਰੋਬਾਰੀ ਪੁੱਤਰ ਤੇਜਵਿੰਦਰ ਸਿੰਘ ਤੇ ਰਵਨੀਤ ਸਿੰਘ, ਪੜੀਆਂ ਲਿਖੀਆਂ ਸੁਘੜ ਨੂੰਹਾਂ ਅਮਨਦੀਪ ਕੌਰ ਤੇ ਰਾਜਵੀਰ ਕੌਰ ਸਮੇਤ ਫੁੱਲਾਂ ਵਾਂਗ ਟਹਿਕਦੇ ਗੁਰਨੂਰ ਸਿੰਘ, ਨਿਸ਼ਚੇ ਅਤੇ ਨੂਰ ਪੋਤੇਰੇ- ਪੋਤਰੀ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਆਗੂਆਂ ਨੇ ਅੱਜ ਸੰਸਥਾ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਵ: ਦਰਦੀ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ੍ਰੀ ਢੋਸੀਵਾਲ ਨਾਲ ਇੰਜ. ਅਸ਼ੋਕ ਕੁਮਾਰ ਭਾਰਤੀ, ਨਿਰੰਜਣ ਸਿੰਘ ਰੱਖਰਾ, ਪ੍ਰਿੰ. ਕੁਲਵੰਤ ਸ਼ਰਮਾ, ਡਾ. ਸੁਰਿੰਦਰ ਗਿਰਧਰ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ,ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਢਾ, ਕਰਨੈਲ ਸਿੰਘ ਸਰੋਆ, ਡਾ. ਜਸਵਿੰਦਰ ਸਿੰਘ, ਚੌ:ਬਲਬੀਰ ਸਿੰਘ, ਨਰਿੰਦਰ ਕਾਕਾ ਆਦਿ ਸ਼ਾਮਿਲ ਸਨ। ਇਸ ਮੌਕੇ ਸਵ: ਦਰਦੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭੂਪਿੰਦਰ ਸਿੰਘ, ਗੁਰਦੀਪ ਸਿੰਘ, ਅਤਿੰਦਰਪਾਲ ਸਿੰਘ, ਜਸਵਿੰਦਰ ਸਿੰਘ ਰਿੰਕੂ, ਅਪਵਿੰਦਰ ਸਿੰਘ, ਇੰਨਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਕੁਮਾਰ ਮਨਚੰਦਾ ਆਦਿ ਸਮੇਤ ਕਈ ਹੋਰ ਸੱਜਣ ਸਨੇਹੀ ਅਤੇ ਰਿਸ਼ਤੇਦਾਰ ਮੌਜੂਦ ਸਨ। ਮਿਸ਼ਨ ਆਗੂਆਂ ਵੱਲੋਂ ਵਿਛੜੀ ਆਤਮਾ ਨੂੰ ਆਪਣਾ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ। ਢੋਸੀਵਾਲ ਨੇ ਦੱਸਿਆ ਹੈ ਕਿ ਸਵ: ਸਰਬਜੀਤ ਸਿੰਘ ਦਰਦੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 04 ਅਕਤੂਬਰ ਐਤਵਾਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਾਇਆ ਜਾਵੇਗਾ।