ਡਾ. ਜੋਰਾ ਸਿੰਘ ਨੂੰ ਜਨਮ ਦਿਨ ’ਤੇ ਦਿੱਤੀ ਵਧਾਈ
ਮਿਸ਼ਨ ਨੇ ਡਾ. ਜੋਰਾ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ : ਢੋਸੀਵਾਲ
Publish Date: Fri, 13 Feb 2026 03:53 PM (IST)
Updated Date: Fri, 13 Feb 2026 03:57 PM (IST)
ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਸ਼ਹਿਰ ਦੇ ਜੰਮਪਲ ਡਾ. ਜੋਰਾ ਸਿੰਘ ਵੱਲੋਂ ਸਥਾਪਤ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਸਿੱਖਿਆ ਅਤੇ ਮੈਡੀਕਲ ਸਿੱਖਿਆ ਦੇ ਖੇਤਰ ’ਚ ਧੁੰਮਾਂ ਪਾਈਆਂ ਹੋਈਆਂ ਹਨ। ਯੂਨੀਵਰਸਿਟੀ ਦੇ ਚਾਂਸਲਰ ਵਜੋਂ ਸੇਵਾਵਾਂ ਸੰਭਾਲ ਰਹੇ ਡਾ. ਜੋਰਾ ਸਿੰਘ, ਉਨ੍ਹਾਂ ਦੀ ਧਰਮ ਪਤਨੀ ਪ੍ਰੋ- ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਡਾ. ਸੰਦੀਪ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਯੂਨੀਵਰਸਿਟੀ ਨੇ ਦੇਸ਼ ਵਿਦੇਸ਼ ’ਚ ਵਧੀਆ ਨਾਮਣਾ ਖੱਟਿਆ ਹੈ। ਜ਼ਿਕਰਯੋਗ ਹੈ ਕਿ ਡਾ. ਜੋਰਾ ਸਿੰਘ ਚਾਂਸਲਰ ਵੱਲੋਂ ਅੱਜ ਆਪਣਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਮੁਕਤਸਰ ਵਿਕਾਸ ਮਿਸ਼ਨ ਮੁੱਖੀ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ ਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ), ਡਾ. ਸਤੀਸ਼ ਗਲਹੋਤਰਾ, ਪ੍ਰੋ. ਕੁਲਵੰਤ ਸ਼ਰਮਾ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਅਮਰ ਨਾਥ ਸੇਰਸੀਆ, ਜਗਦੀਸ਼ ਚੰਦਰ ਧਵਾਲ, ਰਾਜੇਸ਼ ਗਿਰਧਰ, ਬਲਜੀਤ ਸਿੰਘ ਅਰੋੜਾ, ਕੇ.ਐੱਲ. ਮਹਿੰਦਰਾ, ਰਾਜਿੰਦਰ ਖੁਰਾਣਾ ਅਤੇ ਵਿਕਰਾਂਤ ਤੇਰੀਆ ਨੇ ਡਾ. ਜੋਰਾ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ।