- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਕਾਮਿਆਂ ਵੱਲੋਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਰਾਹੀਂ ਭੇਜਿਆ ਮੰਗ ਪੱਤਰ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬਣਾਈ ਗਈ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਰਾਹੀਂ ਡਾਇਰੈਕਟਰ ਦਫਤਰ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸਾਥੀ ਗਗਨਦੀਪ ਸਿੰਘ ਮੁੱਖ ਸਲਾਹਕਾਰ ਸਿਹਤ ਸ਼ਘੰਰਸ਼ ਕਮੇਟੀ ਅਤੇ ਸਾਥੀ ਸੁਖਵਿੰਦਰ ਸਿੰਘ ਦੋਦਾ ਵੱਲੋਂ ਦੱਸਿਆ ਗਿਆ ਕਿ ਮਿਤੀ 23 ਜੁਲਾਈ ਨੂੰ ਸ਼ਘੰਰਸ਼ ਕਮੇਟੀ ਦੇ ਆਗੂ ਚੰਡੀਗੜ ਸਿਹਤ ਡਾਇਰੈਕਟਰਾਂ ਤੋ ਮੀਟਿੰਗ ਦਾ ਸਮਾਂ ਲੈਣ ਗਏ ਸੀ ਅੱਜ ਲਗਭਗ ਵੀਹ ਦਿਨ ਬੀਤ ਜਾਣ ਦੇ ਬਾਵਜੂਦ ਸਿਹਤ ਡਾਇਰੈਕਟਰਾਂ ਵੱਲੋ ਸਿਹਤ ਮੁਲਾਜ਼ਮਾਂ ਨਾਲ ਮੀਟਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ ਇਸ ਤੋ ਇਹ ਜਾਪਦਾ ਹੈ ਕੇ ਸਿਹਤ ਡਾਇਰੈਕਟਰ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ਼ ਨਹੀਂ ਲੈ ਰਹੇ ਜਿਸ ਕਾਰਨ ਸਿਹਤ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 20 ਅਗਸਤ ਨੂੰ ਸਿਹਤ ਵਿਭਾਗ ਦੇ ਦਫਤਰ ਚੰਡੀਗੜ 34 ਏ ਵਿਖੇ ਇੱਕ ਰੋਸ ਮੁਜ਼ਾਹਰਾ ਕੀਤਾ ਜਾਵੇ ਅਤੇ ਰੋਸ ਪ੍ਰਦਰਸ਼ਨ ਉਪਰੰਤ ਮਾਰਚ ਸਿਹਤ ਮੰਤਰੀ ਦੀ ਕੋਠੀ ਵੱਲ ਕੀਤਾ ਜਾਵੇਗਾ। ਇੱਥੇ ਇਹ ਵੀ ਜਿਕਰਯੋਗ ਹੈ ਕੇ ਸਿਹਤ ਮੁਲਾਜ਼ਮਾਂ ਦੀਆਂ ਵੱਖ-ਵੱਖ ਕੈਟਾਗਰੀਆਂ ਦੀਆਂ ਸੀਨੀਅਰਤਾ ਸੂਚੀਆਂ ਨਾਂ ਸੋਧਣਾ, ਸਿਹਤ ਕਾਮਿਆਂ ਦੀਆਂ ਪ੍ਰਮੋਸ਼ਣਾਂ ਜਾਣਬੁੱਝ ਕੇ ਲੇਟ ਕਰਨੀਆਂ, ਲਗਾਤਾਰ ਸਿਹਤ ਮੁਲਾਜ਼ਮਾਂ ਦੀਆਂ ਨਜਾਇਜ ਬਦਲੀਆਂ ਕਰਨਾ, ਕੱਟੇ ਭੱਤਿਆਂ ਨੂੰ ਬਹਾਲ ਨਾ ਕਰਨਾ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਵੱਲ ਗੌਰ ਨਾ ਕਰਨਾ ਇਸ ਦਫਤਰ ਦੀ ਸਿਹਤ ਮੁਲਾਜ਼ਮਾਂ ਪ੍ਰਤੀ ਸੁਹਿਰਦਤਾ ਤੇ ਸਵਾਲ ਉਠਾਉਂਦਾ ਹੈ। ਇਸ ਕਾਰਨ ਮਿਤੀ 20 ਅਗਸਤ ਨੂੰ ਸਿਹਤ ਡਾਇਰੈਕਟਰ ਵਿਖੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਰਾਜਿੰਦਰ ਬੱਲੂਆਣਾ, ਗੁਰਮੇਲ ਸਿੰਘ, ਚਮਕੌਰ ਸਿੰਘ ਐੱਮ ਐੱਲ ਟੀ, ਪਵਨ ਬਿਸ਼ਨੋਈ, ਧਰਮਿੰਦਰ ਸਿੰਘ, ਜਸਕਰਨ ਸਿੰਘ, ਗੁਰਦਾਸ ਸਿੰਘ, ਸੁਖਜੀਤ ਸਿੰਘ ਵਾਰਡ ਅਟੈਡੇਂਟ, ਗਗਨਦੀਪ ਸਿੰਘ ਰੇਡੀਓਗ੍ਰਾਫਰ, ਡਾ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਮਨਦੀਪ ਲੰਬੀ, ਜਗਮੀਤ ਸਿੰਘ, ਰਾਣੋ, ਸਵਰਨਜੀਤ ਕੌਰ, ਲਖਵੀਰ ਕੌਰ, ਸੁਖਵੀਰ ਕੌਰ, ਕੁਲਵਿੰਦਰ ਕੌਰ, ਰਮਨਦੀਪ ਕੌਰ, ਲਖਵਿੰਦਰ ਕੌਰ, ਕੰਵਲਜੀਤ ਕੌਰ, ਹਰਦੀਪ ਸਿੰਘ, ਭਾਰਤ ਸਿੰਘ ਐਮਐੱਲ ਟੀ, ਰਵਿੰਦਰ ਕੁਮਾਰ, ਹਰਜਿੰਦਰ ਸਿੰਘ, ਜਗਰਾਜ ਸਿੰਘ ਆਲਮਵਾਲਾ ਚਰਨਜੀਤ ਕੁਮਾਰ,ਮੰਗਲ ਸਿੰਘ, ਜਸਵਿੰਦਰ ਸਿੰਘ,ਆਦਿ ਭਾਰੀ ਗਿਣਤੀ ਵਿੱਚ ਮੁਲਾਜ਼ਮ ਹਾਜਰ ਸਨ।