ਭਾਈ ਰਾਹੁਲ ਸਿੰਘ ਸਿੱਧੂ ਨੂੰ ਲਗਾਇਆ 8 ਜ਼ਿਲ੍ਹਿਆਂ ਦਾ ਇੰਚਾਰਜ
ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ਹੋਈ ਮੀਟਿੰਗ
Publish Date: Wed, 01 Apr 2026 07:14 PM (IST)
Updated Date: Wed, 01 Apr 2026 07:16 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ 6 ਅਪ੍ਰੈਲ ਨੂੰ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਈ ਰਾਹੁਲ ਸਿੰਘ ਸਿੱਧੂ ਨੂੰ 8 ਜ਼ਿਲ੍ਹਿਆਂ ਦਾ ਇੰਚਾਰਜ਼ ਲਗਾਇਆ ਗਿਆ, ਜਿਸ ’ਚ ਸੰਗਰੂਰ, ਸੰਗਰੂਰ 2, ਬਰਨਾਲਾ, ਬਰਨਾਲਾ 2, ਮਾਨਸਾ, ਬਠਿੰਡਾ ਦਿਹਾਤੀ, ਬਠਿੰਡਾ, ਅਰਬਨ ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਨੇ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਸੌਂਪੀ ਗਈ ਜੁੰਮੇਵਾਰੀ ਨੂੰ ਪੂਰਨ ਤੌਰ ’ਤੇ ਨਿਭਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਸਥਾਪਨਾ ਦਿਵਸ ਮਨਾਉਣ ਸਬੰਧੀ ਵੱਖ ਵੱਖ ਆਹੁਦੇਦਾਰਾਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸੇ ਸਬੰਧ ’ਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਉਨ੍ਹਾਂ ਦੇ ਗ੍ਰਹਿ ਵਿਖੇ ਕੀਤਾ ਗਿਆ ਜਿਸ ’ਚ ਭਾਈ ਰਾਹੁਲ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਪੂਜਾ ਮੈਡਮ, ਮੰਡਲ 2 ਦੇ ਪ੍ਰਧਾਨ ਹਰੀਸ਼ ਵਾਟਸ, ਰਜਿੰਦਰ ਕੁਮਾਰ ਭੁਜੀਆ ਵਾਲੇ, ਭਾਜਪਾ ਆਗੂ ਰਾਜ ਕੁਮਾਰ ਮੇਲੂ, ਯੂਥ ਪ੍ਰਧਾਨ ਹਰੀ ਕੋਕੀ, ਵਿਕਾਸ ਗਰਗ ਸਰਕਲ ਪ੍ਰਧਾਨ ਯੁਵਾ ਮੋਰਚਾ, ਅਮਨਦੀਪ ਸੰਧੂ ਇੰਚਾਰਜ਼ ਮਲੋਟ, ਬਿੱਲੂ ਕਟਾਰੀਆ, ਜਸਵਿੰਦਰ ਸਿੰਘ ਗੋਲਾ ਆਦਿ ਮੌਜੂਦ ਸਨ।