ਮਿਮਿਟ ’ਚ ਐਮਬੀਏ ਵਿਭਾਗ ਨੇ ਕਰਵਾਈ ਇਕ ਰੋਜ਼ਾ ਵਰਕਸ਼ਾਪ
ਮਿਮਿਟ, ਮਲੋਟ ਦੇ ਐਮਬੀਏ ਵਿਭਾਗ ਨੇ ਕਰਵਾਈ ਇਕ ਰੋਜ਼ਾ ਵਰਕਸ਼ਾਪ
Publish Date: Mon, 06 Apr 2026 03:27 PM (IST)
Updated Date: Mon, 06 Apr 2026 03:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਇੰਸਟੀਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਟਾਲੌਜੀ (ਮਿਮਿਟ) ਮਲੋਟ ਵਿਖੇ ਐਮਬੀਏ ਵਿਭਾਗ ਵੱਲੋਂ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਰੁਜ਼ਗਾਰ ਯੋਗਤਾ ਹੁਨਰ, ਇੰਟਰਵਿਊ ਤਕਨੀਕਾਂ, ਆਰਟੀਫਿਸੀਅਲ ਇੰਟੈਲੀਜੈਂਸੀ (ਏਆਈ) ਨਾਲ ਰੈਜ਼ਿਊਮੇ ਲਿਖਣ ਅਤੇ ਸਮੂਹ ਚਰਚਾਵਾਂ ’ਤੇ ਇੱਕ ਗਤੀਸ਼ੀਲ ਇੱਕ-ਰੋਜ਼ਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਵਿਭਾਗ ਦੀ ਮੁੱਖੀ ਡਾ. ਜੀਵਨ ਜੋਤੀ ਮੈਨੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਤੇ ਕੰਪਨੀਆਂ ’ਚ ਰੁਜ਼ਗਾਰ ਦੇ ਮੌਕਿਆਂ ਸਮੇਂ ਆਪਣੇ ਹੁਨਰ ਬਾਰੇ ਪੂਰਨ ਰੂਪ ’ਚ ਜਾਣਕਾਰੀ ਦੇਣ ਲਈ ਵੱਖ ਵੱਖ ਟੂਲਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਰਾਜਿੰਦਰ ਕੌਰ ਅਤੇ ਅਮਿਤ ਗਰਗ ਦੇ ਸਹਿਯੋਗ ਨਾਲ ਕਪਿਲ ਇੰਸਟੀਚਿਊਟ, ਬਠਿੰਡਾ ਦੇ ਪ੍ਰਸਿੱਧ ਰਿਸੋਰਸ ਪਰਸ਼ਨ ਕਪਿਲ ਸ਼ਰਮਾ ਇਸ ਵਰਕਸ਼ਾਪ ’ਚ ਸ਼ਾਮਲ ਹੋਏ। ਵਿਦਿਆਰਥੀਆਂ ਨੇ ਵੱਖ ਵੱਖ ਇੰਟਰਐਕਟਿਵ ਸੈਸ਼ਨਾਂ ’ਚ ਹਿੱਸਾ ਲੈ ਕੇ ਸ਼ਾਨਦਾਰ ਰੈਜ਼ਿਊਮੇ ਤਿਆਰ ਕਰਨ ਲਈ ਏਆਈ ਟੂਲਜ਼ ਦੀ ਵਰਤੋਂ ਕੀਤੀ ਅਤੇ ਕਾਰਪੋਰੇਟ ਪਲੇਸਮੈਂਟ ਲਈ ਜ਼ਰੂਰੀ ਸਮੂਹ ਚਰਚਾ (ਗਰੁੱਪ ਡਿਸਕਸ਼ਨ) ’ਚ ਮੁਹਾਰਤ ਹਾਸਲ ਕੀਤੀ। ਵਿਭਾਗ ਦੀ ਮੁੱਖੀ ਡਾ. ਜੀਵਨ ਜੋਤੀ ਮੈਨੀ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਾਡੇ ਵਿਦਿਆਰਥੀਆਂ ਦੇ ਪੇਸ਼ੇਵਰ ਪੱਖ ਲਈ ਮਹੱਤਵਪੂਰਨ ਹਨ। ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਨ ਲਈ ਐਮਬੀਏ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ’ਚ ਵੀ ਵਿਦਿਆਰਥੀਆਂ ਵਿੱਚ ਰੁਜ਼ਗਾਰ ਯੋਗਤਾ ਅਤੇ ਉੱਦਮੀਅਤ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ।