ਸਰਕਾਰੀ ਸਨਮਾਨਾਂ ਨਾਲ ਸ਼ਹੀਦ ਸੁਖਪ੍ਰੀਤ ਸਿੰਘ ਨੂੰ ਅੰਤਿਮ ਵਿਦਾਈ, ਕੈਨੇਡਾ ਤੋਂ ਆਈ ਭੈਣ ਨੇ ਰੌਂਦੇ ਹੋਏ ਬੰਨ੍ਹਿਆ ਸਿਹਰਾ; ਪੂਰੇ ਪਿੰਡ 'ਚ ਛਾਇਆ ਮਾਤਮ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਨਿਯੰਤਰਣ ਰੇਖਾ (LoC) ਦੇ ਨੇੜੇ ਸੁੰਦਰਬਨੀ ਇਲਾਕੇ 'ਚ ਭੂ-ਖਿਸਕਣ ਦੌਰਾਨ ਸਿਰ 'ਤੇ ਪੱਥਰ ਲੱਗਣ ਕਾਰਨ ਬਲੀਦਾਨ ਹੋਏ ਲਾਂਸ ਨਾਇਕ ਰਾਈਫਲਮੈਨ ਸੁਖਪ੍ਰੀਤ ਸਿੰਘ ਦਾ ਸ਼ੁੱਕਰਵਾਰ ਨੂੰ ਗਿੱਦੜਬਾਹਾ ਦੇ ਜੱਦੀ ਪਿੰਡ ਬੁੱਟਰ ਬਖੂਹਾ ਵਿਖੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੂਬੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਵੇਰੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਫ਼ੌਜ ਦੇ ਟਰੱਕ ਰਾਹੀਂ ਜੱਦੀ ਪਿੰਡ ਪਹੁੰਚੀ। ਆਪਣੇ ਲਾਲ ਦੀ ਦੇਹ ਦੇਖ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਬਿਗਲਰਾਂ ਨੇ ਮਾਤਮੀ ਧੁਨ ਵਜਾਈ ਅਤੇ ਫ਼ੌਜ ਦੇ ਜਵਾਨਾਂ ਨੇ ਹਥਿਆਰਾਂ ਨਾਲ
Publish Date: Fri, 24 Jul 2026 04:18 PM (IST)
Updated Date: Fri, 24 Jul 2026 04:23 PM (IST)
ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਨਿਯੰਤਰਣ ਰੇਖਾ (LoC) ਦੇ ਨੇੜੇ ਸੁੰਦਰਬਨੀ ਇਲਾਕੇ 'ਚ ਭੂ-ਖਿਸਕਣ ਦੌਰਾਨ ਸਿਰ 'ਤੇ ਪੱਥਰ ਲੱਗਣ ਕਾਰਨ ਬਲੀਦਾਨ ਹੋਏ ਲਾਂਸ ਨਾਇਕ ਰਾਈਫਲਮੈਨ ਸੁਖਪ੍ਰੀਤ ਸਿੰਘ ਦਾ ਸ਼ੁੱਕਰਵਾਰ ਨੂੰ ਗਿੱਦੜਬਾਹਾ ਦੇ ਜੱਦੀ ਪਿੰਡ ਬੁੱਟਰ ਬਖੂਹਾ ਵਿਖੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੂਬੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਵੇਰੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਫ਼ੌਜ ਦੇ ਟਰੱਕ ਰਾਹੀਂ ਜੱਦੀ ਪਿੰਡ ਪਹੁੰਚੀ। ਆਪਣੇ ਲਾਲ ਦੀ ਦੇਹ ਦੇਖ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਬਿਗਲਰਾਂ ਨੇ ਮਾਤਮੀ ਧੁਨ ਵਜਾਈ ਅਤੇ ਫ਼ੌਜ ਦੇ ਜਵਾਨਾਂ ਨੇ ਹਥਿਆਰਾਂ ਨਾਲ ਸਲਾਮੀ ਦਿੱਤੀ। ਕੈਨੇਡਾ ਤੋਂ ਪਰਤੀ ਸੁਖਪ੍ਰੀਤ ਦੀ ਛੋਟੀ ਭੈਣ ਕਮਲਪ੍ਰੀਤ ਕੌਰ ਨੇ ਆਪਣੇ ਸ਼ਹੀਦ ਭਰਾ ਦੇ ਮੱਥੇ 'ਤੇ ਸਿਹਰਾ ਸਜਾਇਆ।
ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ 'ਚ ਸੁਖਪ੍ਰੀਤ ਦਾ ਵਿਆਹ ਹੋਣਾ ਸੀ, ਪਰ ਉਸ ਦੇ ਬਲੀਦਾਨ ਨਾਲ ਪਰਿਵਾਰ ਦੀਆਂ ਖ਼ੁਸ਼ੀਆਂ ਗ਼ਮ 'ਚ ਬਦਲ ਗਈਆਂ। ਬਲੀਦਾਨੀ ਲਾਂਸ ਨਾਇਕ ਦੇ ਪਿਤਾ ਕਰਮਜੀਤ ਸਿੰਘ ਅਤੇ ਚਚੇਰੇ ਭਰਾ ਮਨਦੀਪ ਸਿੰਘ ਨੇ ਸੁਖਪ੍ਰੀਤ ਦੀ ਮ੍ਰਿਤਕ ਦੇਹ ਨੂੰ ਚਿਖਾ ਵਿਖੇ ਅਗਨੀ ਦਿਖਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਪ੍ਰਸ਼ਾਸਨ ਵੱਲੋਂ ਐੱਸ.ਡੀ.ਐੱਮ. ਗਿੱਦੜਬਾਹਾ ਅਰਵਿੰਦਰਪਾਲ ਸਿੰਘ, ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਸਮੇਤ ਵੱਡੀ ਗਿਣਤੀ 'ਚ ਸਾਬਕਾ ਸੈਨਿਕ ਅਤੇ ਪਿੰਡ ਵਾਸੀ ਪਹੁੰਚੇ, ਜਿਨ੍ਹਾਂ ਨੇ ਸੁਖਪ੍ਰੀਤ ਸਿੰਘ ਨੂੰ ਸੈਨਿਕ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ।