ਸੁਹਾਗਣਾਂ ਨੇ ਪਤੀਆਂ ਦੀ ਲੰਮੀ ਉਮਰ ਲਈ ਰੱਖਿਆ ਕਰਵਾ ਚੌਥ ਦਾ ਵਰਤ ਸੁਹਾਗਣਾਂ ਨੇ ਪਤੀਆਂ ਦੀ ਲੰਮੀ ਉਮਰ ਲਈ ਰੱਖਿਆ ਕਰਵਾ ਚੌਥ ਦਾ ਵਰਤ
Publish Date: Thu, 29 Oct 2026 06:35 PM (IST)
Updated Date: Fri, 30 Oct 2026 04:04 AM (IST)
-ਦਿਨ ’ਚ ਕਥਾ ਸੁਣਨ ਤੋਂ ਬਾਅਦ ਸੂਰਜ ਨੂੰ ਦਿੱਤਾ ਅਰਘ,-ਰਾਤ ਨੂੰ ਚੰਦਰਮਾ ਨੂੰ ਅਰਘ ਦੇ ਕੇ ਸੰਪੂਰਨ ਕੀਤੇ ਵਰਤ, ਕਰਵਾ ਚੌਥ ਨੂੰ ਲੈ ਕੇ ਦਿਨ ਭਰ ਬਜ਼ਾਰਾਂ ’ਚ ਵੀ ਰਹੀ ਚਹਿਲ-ਪਹਿਲ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ :ਪਤੀ ਦੀ ਲੰਮੀ ਉਮਰ ਦੀ ਕਾਮਨਾ ਨੂੰ ਲੈ ਕੇ ਸੁਹਾਗਣਾਂ ਨੇ ਵੀਰਵਾਰ ਨੂੰ ਕਰਵਾ ਚੌਥ ਦਾ ਵਰਤ ਰੱਖਿਆ। ਇਸ ਦੌਰਾਨ ਕਰਵਾ ਚੌਥ ਦੀ ਧੂਮ ਮਚੀ ਰਹੀ। ਔਰਤਾਂ ਨੇ ਦੁਪਹਿਰ ਤੋਂ ਬਾਅਦ ਬ੍ਰਾਹਮਣਾਂ ਤੋਂ ਕਰਵਾ ਚੌਥ ਵਰਤ ਦੀ ਕਥਾ ਸੁਣੀ, ਜਿਸਤੋਂ ਬਾਅਦ ਸੂਰਜ ਦੇਵਤਾ ਨੂੰ ਅਰਘ ਦਿੱਤਾ। ਜਦਕਿ ਰਾਤ ਨੂੰ ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਵਰਤ ਖੋਲ੍ਹੇ। ਮੰਦਰਾਂ ’ਚ ਵੀ ਕਰਵਾ ਚੌਥ ’ਤੇ ਉਤਸਵ ਹੋਏ ਅਤੇ ਵਰਤ ਦੀ ਕਥਾ ਸੁਣਾਈ ਗਈ। ਕਰਵਾ ਚੌਥ ਨੂੰ ਲੈ ਕੇ ਦਿਨ ਭਰ ਸ਼ਹਿਰ ’ਚ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਜਿੱਥੇ ਕਰਵਾ ਚੌਥ ਨੂੰ ਲੈ ਕੇ ਔਰਤਾਂ ਅਤੇ ਮੁਟਿਆਰਾਂ ਸਜ-ਧਜ ਕੇ ਕਥਾ ਸੁਣਨ ਲਈ ਬ੍ਰਾਹਮਣਾਂ ਦੇ ਘਰਾਂ ਅਤੇ ਮੰਦਰਾਂ ਵੱਲ ਆਉਂਦੀਆਂ-ਜਾਂਦੀਆਂ ਦਿਖਾਈ ਦਿੱਤੀਆਂ, ਉੱਥੇ ਹੀ ਬਜ਼ਾਰ ’ਚ ਕਰਵਾ ਚੌਥ ਨਾਲ ਸਬੰਧਤ ਦੁਕਾਨਾਂ ’ਤੇ ਵੀ ਭੀੜ ਲੱਗੀ ਨਜ਼ਰ ਆ ਰਹੀ ਸੀ। ਕਰਵਾ ਚੌਥ ਦੇ ਮੱਦੇਨਜ਼ਰ ਜਿੱਥੇ ਵਿਆਹੀਆਂ ਔਰਤਾਂ ਨੇ ਵਰਤ ਰੱਖੇ, ਉੱਥੇ ਹੀ ਮੁਟਿਆਰਾਂ ਨੇ ਵੀ ਮਨਚਾਹੇ ਪਤੀ ਦੀ ਕਾਮਨਾ ਲਈ ਇਹ ਵਰਤ ਰੱਖੇ। ਦੁਪਹਿਰ ਲਗਭਗ 12 ਵਜੇ ਤੋਂ ਸ਼ਾਮ ਲਗਭਗ 4 ਵਜੇ ਤੱਕ ਕਰਵਾ ਚੌਥ ਵਰਤ ਕਥਾ ਸੁਣਨ ਦਾ ਸਿਲਸਿਲਾ ਚੱਲਦਾ ਰਿਹਾ। ਓਧਰ ਕਰਵਾ ਚੌਥ ਦੀ ਕਥਾ ਸੁਣਨ ਤੋਂ ਬਾਅਦ ਔਰਤਾਂ ਸੈਲਫ਼ੀਆਂ ਲੈਂਦੀਆਂ ਹੋਈਆਂ ਵੀ ਦਿਖਾਈ ਦਿੱਤੀਆਂ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਵੀ ਕਰਵਾ ਚੌਥ ਵਰਤ ਦੀ ਕਥਾ ਸੁਣਾਈ ਗਈ।