- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਸਪੀ ਨੇ ਦੱਸਿਆ ਕਿ ਜਿਸ ਮਕਾਨ 'ਤੇ ਫਾਇਰਿੰਗ ਹੋਈ ਹੈ, ਉਹ ਇੱਕ ਵਪਾਰੀ ਦੀ ਕੋਠੀ ਹੈ ਅਤੇ ਪਰਿਵਾਰ ਫਿਲਹਾਲ ਦਿੱਲੀ ’ਚ ਰਹਿ ਰਿਹਾ ਹੈ। ਘਟਨਾ ਦੌਰਾਨ 3-4 ਫਾਇਰ ਹੋਏ ਹਨ। ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਸ਼ਹਿਰ ’ਚ ਇੱਕ ਵਾਰ ਫਿਰ ਫਾਇਰਿੰਗ ਦੀ ਘਟਨਾ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਬੁੱਧਵਾਰ ਸਵੇਰੇ ਸਟਾਰ ਸਿਟੀ ਕਾਲੋਨੀ ’ਚ ਸਥਿਤ ਇੱਕ ਬੰਦ ਪਈ ਕੋਠੀ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ।
ਮੌਕੇ ਤੋਂ ਚਾਰ ਫਾਇਰ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕੋਠੀ ਦੇ ਮਾਲਕ ਪ੍ਰਵੀਨ ਜਿੰਦਲ ਆਪਣੇ ਪਰਿਵਾਰ ਸਮੇਤ ਦਿੱਲੀ ’ਚ ਰਹਿੰਦੇ ਹਨ। ਫਿਲਹਾਲ ਮਕਾਨ ਬੰਦ ਸੀ ਅਤੇ ਉਸ ਦੀ ਦੇਖਭਾਲ ਕੋਠੀ ਦਾ ਗਾਰਡ ਕਰ ਰਿਹਾ ਸੀ। ਗਾਰਡ ਦੇ ਅਨੁਸਾਰ ਲਗਪਗ ਇੱਕ ਮਹੀਨਾ ਪਹਿਲਾਂ ਵੀ ਇਸੇ ਕੋਠੀ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਸੀ।
ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਲਗਪਗ 5:30 ਵਜੇ ਥਾਣਾ ਸਿਟੀ ਦੇ ਇੰਚਾਰਜ ਵਰੁਣ ਯਾਦਵ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਘਾਲੀ, ਜਿਸ ’ਚ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਵਿਅਕਤੀ ਕੈਦ ਹੋਏ ਹਨ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ।
ਡੀਐੱਸਪੀ ਨੇ ਦੱਸਿਆ ਕਿ ਜਿਸ ਮਕਾਨ 'ਤੇ ਫਾਇਰਿੰਗ ਹੋਈ ਹੈ, ਉਹ ਇੱਕ ਵਪਾਰੀ ਦੀ ਕੋਠੀ ਹੈ ਅਤੇ ਪਰਿਵਾਰ ਫਿਲਹਾਲ ਦਿੱਲੀ ’ਚ ਰਹਿ ਰਿਹਾ ਹੈ। ਘਟਨਾ ਦੌਰਾਨ 3-4 ਫਾਇਰ ਹੋਏ ਹਨ। ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਘਟਨਾ ਤੋਂ ਬਾਅਦ ਸਟਾਰ ਸਿਟੀ ਕਾਲੋਨੀ ਦੇ ਨਿਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਲੋਕ ਬਾਰ-ਬਾਰ ਹੋ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੰਗਲਵਾਰ ਦੁਪਹਿਰ ਨੂੰ ਵੀ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਇੱਕ ਸੁਨਿਆਰੇ ਤੋਂ ਲੁੱਟ-ਖੋਹ ਕੀਤੀ ਸੀ।