ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਜਯੰਤੀ ਧੂਮਧਾਮ ਨਾਲ ਮਨਾਈ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਜਯੰਤੀ ਧੂਮਧਾਮ ਨਾਲ ਮਨਾਈ
Publish Date: Thu, 01 Oct 2026 05:08 PM (IST)
Updated Date: Fri, 02 Oct 2026 04:04 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕੁਲਵੰਤ ਜੋਸ਼ੀ ਮੈਮੋਰੀਅਲ ਰੀਜਨਲ ਕਾਨਵੈਂਟ ਸਕੂਲ, ਰੁਪਾਣਾ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾੜਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੋਵਾਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ, ਦੇਸ਼-ਭਗਤੀ ਦੇ ਗੀਤ, ਪੋਸਟਰ ਮੇਕਿੰਗ ਅਤੇ ਵਿਸ਼ੇਸ਼ ਕੁਇਜ਼ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਆਜ਼ਾਦੀ ਦੀ ਲੜਾਈ ਅਤੇ ਇਨ੍ਹਾਂ ਰਹਿਬਰਾਂ ਨਾਲ ਜੁੜੇ ਪ੍ਰਸ਼ਨਾਂ ਦੇ ਉਤਸ਼ਾਹਜਨਕ ਉੱਤਰ ਦਿੱਤੇ। ਇਸ ਰਾਹੀਂ ਬੱਚਿਆਂ ਨੂੰ ਅਹਿੰਸਾ, ਸੱਚ ਅਤੇ ਸ਼ਾਂਤੀ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੇ ਦੂਜੇ ਪੜਾਅ ’ਚ ਸਕੂਲ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜੋ ਸਕੂਲ ਕੈਂਪਸ ਤੋਂ ਸ਼ੁਰੂ ਹੋ ਕੇ ਪਿੰਡ ਦੇ ਬਾਜ਼ਾਰਾਂ ਅਤੇ ਮੁੱਖ ਮਾਰਗਾਂ ਤੋਂ ਲੰਘੀ। ਬੱਚਿਆਂ ਨੇ ਹੱਥਾਂ ’ਚ ਮਹਾਤਮਾ ਗਾਂਧੀ ਦੇ ਅਨਮੋਲ ਵਿਚਾਰਾਂ, ਸਵੱਛਤਾ ਅਤੇ ਏਕਤਾ ਦੇ ਸੰਦੇਸ਼ ਲਿਖੇ ਚਾਰਟ ਤੇ ਬੈਨਰ ਫੜੇ ਹੋਏ ਸਨ। ਰੈਲੀ ਦਾ ਮਨੋਰਥ ਲੋਕਾਂ ਨੂੰ ਗਾਂਧੀ ਜੀ ਦੀਆਂ ਸਿੱਖਿਆਵਾਂ, ਭਾਈਚਾਰਕ ਸਾਂਝ ਅਤੇ ਸਵੱਛਤਾ ਅਭਿਆਨ ਨਾਲ ਜੋੜਨਾ ਸੀ। ਸਕੂਲ ਮੈਨੇਜਮੈਂਟ ਦੀ ਮੁਖੀ ਕਿਰਨ ਜੋਸ਼ੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਹਾਤਮਾ ਗਾਂਧੀ ਅਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਅਤੇ ਕੁਰਬਾਨੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਸ਼ਾਸਤਰੀ ਜੀ ਦੇ ਅਮਰ ਨਾਅਰੇ ਜੈ ਜਵਾਨ, ਜੈ ਕਿਸਾਨ ਦੀ ਮਹੱਤਤਾ ਅਤੇ ਦੇਸ਼ ਦੀ ਪ੍ਰਭੂਸੱਤਾ ਵਿੱਚ ਜਵਾਨਾਂ ਤੇ ਕਿਸਾਨਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਅਜਿਹੇ ਦਿਹਾੜੇ ਬੱਚਿਆਂ ਵਿੱਚ ਦੇਸ਼ ਪ੍ਰੇਮ, ਏਕਤਾ ਅਤੇ ਨੈਤਿਕ ਸੰਸਕਾਰ ਪੈਦਾ ਕਰਦੇ ਹਨ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਦੀਆਂ ਪ੍ਰਮੁੱਖ ਸ਼ਖਸੀਅਤਾਂ ਤਨਵੀਰ ਜੋਸ਼ੀ, ਰਿਤੂ ਜੋਸ਼ੀ, ਪ੍ਰਿੰਸੀਪਲ ਸ਼੍ਰੀ ਵਿਕਾਸ ਜੱਗਾ, ਅਕੈਡਮਿਕ ਹੈੱਡ ਅਤੁਲ ਨਾਰੰਗ, ਅਧਿਆਪਕ ਕੁਲਜੀਤ ਗੋਦਾਰਾ, ਦਿਲਪ੍ਰੀਤ ਸਿੰਘ, ਖੁਸ਼ੀ ਮੈਡਮ, ਡਿੰਪਲ ਮੈਡਮ, ਬਬੀਤਾ ਮੈਡਮ, ਸਮੂਹ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।