ਲਿਟਲ ਏਂਜਲਜ਼ ਸਕੂਲ ਪੰਨੀਵਾਲਾ ਫੱਤਾ ਦਾ ਨਤੀਜਾ ਸ਼ਾਨਦਾਰ
ਲਿਟਲ ਏਂਜਲਜ਼ ਸਕੂਲ ਪੰਨੀਵਾਲਾ ਫੱਤਾ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Mon, 30 Mar 2026 06:23 PM (IST)
Updated Date: Mon, 30 Mar 2026 06:24 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਲਿਟਲ ਏਜ਼ਲਜ਼ ਸਕੂਲ ਪੰਨੀਵਾਲਾ ਫੱਤਾ ਦਾ ਨਤੀਜਾ ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਰਿਹਾ। ਬੱਚਿਆਂ ਨੇ ਚੰਗੇ ਅੰਕ ਲੈ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਮਨੋਜ ਰਾਣਾ ਨੇ ਸਾਰੇ ਸਟਾਫ ਬੱਚਿਆਂ ਦੇ ਮਾਪੇ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਪਹਿਲੇ ਦੂਜੇ ਤੀਜੇ ਸਥਾਨ ’ਤੇ ਆਉਣ ਵਾਲਿਆਂ ਨੂੰ ਇਨਾਮ ਵੀ ਤਕਸੀਮ ਕੀਤੇ। ਉਨ੍ਹਾਂ ਦੱਸਿਆ ਕਿ ਸ਼ਾਨਦਾਰ ਨਤੀਜਾ ਆਉਣ ’ਚ ਸਕੂਲ ਦੇ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 2026-27 ਲਈ ਦਾਖਲੇ ਚੱਲ ਰਹੇ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ਚੰਗੇ ਭਵਿੱਖ ਲਈ ਵੱਧ ਤੋਂ ਵੱਧ ਬੱਚੇ ਲਿਟਲ ਏਂਜਲ ਸਕੂਲ ’ਚ ਭਰਤੀ ਕਰਾਉਣ ਲਈ ਪ੍ਰੇਰਿਆ। ਇਸ ਵਕਤ ਸਕੂਲ ਦੇ ਬੱਚਿਆਂ ਅਤੇ ਸਟਾਫ ਨੇ ਖੁਸ਼ੀ ’ਚ ਗਿੱਧਾ ਭੰਗੜਾ ਪਾਇਆ ਅਤੇ ਮਠਿਆਈ ਵੰਡੀਆਂ।