ਸੱਥ ਵੱਲੋਂ ਗੀਤਕਾਰ ਤੇ ਕਵੀ ਰਣਧੀਰ ਵਾਂਦਰ ਨਾਲ ਸਾਹਿਤਕ ਮਿਲਣੀ
ਸਾਹਿਤਕ ਸੱਥ ਵੱਲੋਂ ਗੀਤਕਾਰ ਤੇ ਕਵੀ ਰਣਧੀਰ ਵਾਂਦਰ ਨਾਲ ਸਾਹਿਤਕ ਮਿਲਣੀ
Publish Date: Mon, 30 Mar 2026 03:30 PM (IST)
Updated Date: Mon, 30 Mar 2026 03:33 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ‘ਸਾਹਿਤਕ ਸੱਥ’ ਵੱਲੋਂ ਕਵੀ ਅਤੇ ਗੀਤਕਾਰ ਐਡਵੋਕੇਟ ਰਣਧੀਰ ਸਿੰਘ ਵਾਂਦਰ ਨਾਲ ਇਥੇ ‘ਬੇਬੇ ਬਾਪੂ ਹਾਲ’ ਵਿਖੇ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ’ਚ ਸੱਥ ਦੇ ਜਨਰਲ ਸਕੱਤਰ ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ, ਗੀਤਕਾਰ ਮਨਜਿੰਦਰ ਸਿੰਘ ਗ੍ਹੋਲੀ, ਜਸਵਿੰਦਰ ਸਿੰਘ ਮਾਨ ਅਤੇ ਰਣਜੀਤ ਸਿੰਘ ਥਾਂਦੇਵਾਲਾ ਸ਼ਾਮਲ ਹੋਏ। ਰਣਧੀਰ ਵਾਂਦਰ ਬਾਰੇ ਜਾਣ-ਪਹਿਚਾਣ ਕਰਾਉਂਦਿਆਂ ਮਨਜਿੰਦਰ ਗ੍ਹੋਲੀ ਨੇ ਦੱਸਿਆ ਕਿ ਉਨਾਂ ਨੇ ਹਮੇਸ਼ਾਂ ਮਿਆਰੀ, ਸਾਰਥਿਕ ਸੋਚ ਅਤੇ ਆਮ ਲੋਕਾਂ ਦੀ ਸਮਝ ਆਉਣ ਵਾਲੀਆਂ ਰਚਨਾਵਾਂ ਲਿਖੀਆਂ। ਇਸ ਲਈ ਉਨ੍ਹਾਂ ਦੇ ਗੀਤ ਆਮ ਲੋਕਾਂ ’ਚ ਬਹੁਤ ਹਰਮਨ ਪਿਆਰੇ ਹਨ। ਆਪਣੇ ਸੰਬੋਧਨ ਦੌਰਾਨ ਰਣਬੀਰ ਵਾਂਦਰ ਨੇ ਦੱਸਿਆ ਕਿ ਉਨ੍ਹਾਂ ਸਾਹਿਤਕ ਸਫਰ ਸਕੂਲ ਪੱਧਰ ਤੋਂ ਸ਼ੁਰੂ ਕੀਤਾ। ਗੀਤ ਵੀ ਲਿਖੇ ਅਤੇ ਕਵਿਤਾ ਵੀ ਲਿਖੀਆਂ। ਲਿਖੇ ਨੂੰ ਵਾਰ-ਵਾਰ ਵਾਚਿਆ। ਸਾਹਿਤਕ ਮਿੱਤਰਾਂ ਨਾਲ ਵਿਚਾਰ ਕੀਤੀ। ਹੁਣ ਤੱਕ ਕਾਫੀ ਗਿਣਤੀ ’ਚ ਕਵਿਤਾਵਾਂ ਅਤੇ ਗੀਤ ਲਿਖੇ ਹਨ। ਛਪਣ ਦੀ ਕਾਹਲ ਨਹੀਂ ਕੀਤੀ। ਹੁਣ ਉਹ ਰੜ੍ਹ-ਕੜ੍ਹ ਦੇ ਬਣੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਬਾਰੇ ਸੋਚ ਰਹੇ ਹਨ। ਇਸ ਮੌਕੇ ਗਾਇਕ ਹਰਦਰਸ਼ਨ ਨੈਬੀ, ਅਵਤਾਰ ਮੁਕਸਰੀ ਅਤੇ ਗੁਰਮੰਦਰ ਸਿੰਘ ਖੁਰਮੀ ਨੇ ਗੀਤ ਪੇਸ਼ ਕੀਤੇ। ਸਮਾਗਮ ਦੌਰਾਨ ਹਰਦੇਵ ਸਿੰਘ, ਜਗਜੀਤ ਸਿੰਘ, ਮੰਗਤ ਰਾਮ, ਅਵਤਾਰ ਸਿੰਘ, ਹਰਮਨ ਸਿੰਘ ਸੈਣੀ, ਕੁਲਦੀਪ ਸਿੰਘ ਬਰਾੜ, ਮਨਜੀਤ ਸਿੰਘ ਬਰਾੜ, ਹਰਦੀਪ ਸਿੰਘ ਬਰਾੜ, ਸੁਰਜੀਤ ਸਿੰਘ ਸੁਲਤਾਨੀ, ਅਮਰ ਜੀਤ, ਹਰਵਿੰਦਰਪਾਲ, ਗੁਰਮੰਦਰ ਸਿੰਘ ਅਤੇ ਸੰਤੋਖ ਸਿੰਘ ਹੋਰਾਂ ਲੇ ਰਚਨਾਵਾਂ ਪੇਸ਼ ਕੀਤੀਆਂ। ਅਖੀਰ ’ਤੇ ਰਣਜੀਤ ਥਾਂਦੇਵਾਲਾ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਿਲਣੀ ਸਾਹਿਤਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਅਤੇ ਲੇਖਕਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ’ਚ ਸਹਾਈ ਸਿੱਧ ਹੋਈ।