- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੱਤਰ ਪੱਖ ਚ ਸ੍ਰੀਮੱਦ ਭਾਗਵਤ ਕਥਾ ਸੁਣਨਾ ਬਹੁਤ ਫਲਦਾਈ : ਅਨਿਲ ਦਾਸ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀਮੱਦ ਭਾਗਵਤ ਕਥਾ ਸੁਸਾਇਟੀ ਵੱਲੋਂ ਮਲੋਟ ਰੋਡ ਸਥਿਤ ਅਜਮੇਰ ਪੈਲਸ ਵਿਖੇ ਪ੍ਰਧਾਨ ਤਰਸੇਮ ਗੋਇਲ ਦੀ ਪ੍ਰਧਾਨਗੀ ਹੇਠ ਸ੍ਰੀਮੱਦ ਭਾਗਵਤ ਕਥਾ ਦਾ ਸ਼ੁਭਾਰੰਭ ਹੋ ਗਿਆ ਹੈ। ਕਥਾ ਦੇ ਪਹਿਲੇ ਦਿਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾਡ਼ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ ਤੇ ਲੱਡੂ ਗੋਪਾਲ ਦੇ ਸ੍ਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕਥਾ ਦੇ ਪਹਿਲੇ ਦਿਨ ਪ੍ਰਵਚਨਾਂ ਦੀ ਅਮ੍ਰਿਤਵਰਖਾ ਕਰਦਿਆਂ ਕਥਾ ਵਿਆਸ ਸ੍ਰੀ ਅਨਿਲ ਦਾਸ ਜੀ ਨੇ ਕਿਹਾ ਕਿ ਪਿੱਤਰ ਪੱਖ ਚ ਹੋ ਰਹੀ ਇਹ ਕਥਾ ਬਹੁਤ ਸ਼ੁਭਦਾਈ ਤੇ ਫਲਦਾਈ ਹੁੰਦੀ ਹੈ। ਪਿੱਤਰ ਪੱਖ ’ਚ ਜੋ ਸ਼ਰਧਾਲੂ ਇਹ ਕਥਾ ਸੁਣਦਾ ਹੈ ਉਸਦੇ ਪਿੱਤਰ ਪ੍ਰਸੰਨ ਹੁੰਦੇ ਨੇ। ਇਸਲਈ ਜਦੋਂ ਵੀ ਘਰੋਂ ਕਥਾ ਸੁਣਨ ਲਈ ਨਿਕਲੋ ਆਪਣੇ ਪਿੱਤਰਾਂ ਦਾ ਆਹਵਾਨ ਕਰੋ ਕਿ ਹੈ ਪਿੱਤਰ ਦੇਵ ਤੁਹਾਡੇ ਨਮਿੱਤ ਕਥਾ ਸੁਣਨ ਜਾ ਰਿਹਾ ਹੈ, ਨਾਲ ਚੱਲੋ। ਉਨਾਂ ਕਿਹਾ ਕਿ ਸ੍ਰੀਮੱਦ ਭਾਗਵਤ ਕਥਾ ਰਸਪਾਨ ਕਰਨਾ ਬਹੁਤ ਵੱਡਾ ਸੌਭਾਗ ਹੈ। ਜੇਕਰ ਇਹ ਮੌਕਾ ਮਿਲਦਾ ਹੈ ਤਾਂ ਅਜਿਹਾ ਮੌਕਾ ਕਦੇ ਨਾ ਗਂਵਾਓ। ਉਨਾਂ ਸ਼ਰਧਾਲੂਆਂ ਨੂੰ ਭਜਨਾਂ ਦੀ ਗੰਗਾਂ ਚ ਵੀ ਡੁਬਕੀਆਂ ਲਵਾਈਆਂ। ਕਥਾ ਦਾ ਸ਼ੁਭਾਰੰਭ ਮੁੱਖ ਮਹਿਮਾਨ ਜਗਦੀਪ ਸਿੰਘ ਕਾਕਾ ਬਰਾਡ਼ ਨੇ ਜ਼ੋਤ ਪ੍ਰਚੰਡ ਕਰਕੇ ਕੀਤਾ। ਪ੍ਰਧਾਨ ਤਰਸੇਮ ਗੋਇਲ ਵੱਲੋਂ ਉਨਾਂ ਨੂੰ ਯਾਦਗਾਰੀ ਚਿੰਨ ਤੇ ਪ੍ਰਸਾਦ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਜਪਾ ਆਾਗੂ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਮਹਾਮੰਤਰੀ ਰਾਜਕੁਮਾਰ ਭਟੇਜਾ ਮੇਲੂ, ਕੌਂਸਲਰ ਵਿਕਰਮ ਡਮੋਲੀਆ, ਸ਼ਿਵ ਗਾਂਧੀ, ਪ੍ਰੀਤ ਬੇਦੀ, ਸੰਦੀਪ ਨਾਗਪਾਲ, ਬਲਦੇਵ ਸਹਾਇ ਗਰਗ, ਕੁਲਦੀਪ ਗੋਇਲ,ਪੱਪੂ ਸਿੰਗਲਾ, ਸੰਜੀਵ ਜਿੰਦਲ, ਭਾਰਤ ਅਗਰਵਾਲ, ਸੋਨੂੰ ਗੋਇਲ, ਸਵਿੱਕੀ ਗਰਗ, ਈਸ਼ਵਰ, ਹੈਪੀ ਬਾਂਸਲ, ਸੁਨੀਲ ਜੈਨ, ਅਜੈ ਕੁੱਚਲ, ਰਾਜਨ ਬਾਂਸਲ, ਵਿੱਕੀ, ਸ਼੍ਰੀ ਸ਼ਿਆਮ ਮੰਤਰੀ ਕਮੇਟੀ ਦੇ ਚੇਅਰਮੈਨ ਜੀਵਨ ਸ਼ਰਮਾ, ਬ੍ਰਾਹਮਣ ਸਭਾ 5995 ਦੇ ਪ੍ਰਧਾਨ ਦੀਪਕ ਪਾਲ ਸ਼ਰਮਾ, ਪੰਡਿਤ ਆਦੇਸ਼ ਸ਼ਰਮਾ ਮੰਨੂ, ਰਾਜੂ ਸ਼ਰਮਾ, ਤਰੁਣ ਸ਼ਰਮਾ, ਕਮਲ ਜੈਨ, ਸ਼੍ਰੀ ਹੰਨੂਮਾਨ ਚਾਲੀਸਾ ਮੰਡਲ ਸ਼੍ਰੀ ਰਾਮ ਭਵਨ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਪਾਇਲਟ, ਪ੍ਰੈੱਸ ਅਤੇ ਪ੍ਰਚਾਰ ਸਕੱਤਰ ਜਗਦੀਸ਼ ਚੰਦਰ ਜੋਸ਼ੀ, ਸੰਦੀਪ ਚੁਘ, ਰਾਕੇਸ਼ ਬਜਾਜ, ਸੋਨੂੰ ਨਾਗਪਾਲ, ਚਰਨਜੀਤ ਸ਼ਰਮਾ, ਤਰਸੇਮ ਲਾਲ ਮੁਜਰਾਲ, ਵਰੁਣ ਭਾਟੀਆ, ਪੰਕਜ ਭਾਟੀਆ, ਸੰਦੀਪ ਬਜਾਜ, ਰਾਜ ਗੋਇਲ, ਅਮਨ ਵਾਟਸ, ਕਰਨ ਵਾਟਸ, ਕ੍ਰਿਸ਼ਨ ਕੁਮਾਰ ਗੱਬਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।