ਹਰਿਦੁਆਰ ਲਈ ਕਾਂਵੜੀਏ ਹੋਏ ਰਵਾਨਾ
ਕਾਂਵੜ ਲੈਣ ਲਈ ਕਾਂਵੜੀਏ ਹੋਏ ਰਵਾਨਾ
Publish Date: Fri, 13 Feb 2026 03:54 PM (IST)
Updated Date: Fri, 13 Feb 2026 03:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਭੋਲੇ ਭੰਡਾਰੀ ਕਾਂਵੜ ਸੰਘ ਗਿੱਦੜਬਾਹਾ ਵੱਲੋਂ ਅੱਜ 36ਵੀਂ ਕਾਂਵੜ ਯਾਤਰਾ ਗਿੱਦੜਬਾਹਾ ਤੋਂ ਰਵਾਨਾ ਹੋਈ। ਇਸ ਕਾਂਵੜ ਯਾਤਰਾ ਨੂੰ ਸ਼ਿਵ ਮੰਦਰ ਮੋਤੀ ਨਗਰ ਗਿੱਦੜਬਾਹਾ ਦੇ ਪ੍ਰਧਾਨ ਅਜੇ ਗਰਗ ਨੇ ਸ਼ਿਵ ਮੰਦਰ ਦੇ ਸਾਹਮਣੇ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਬਾਂਸਲ ਨੇ ਦੱਸਿਆ ਕਿ ਇਸ ਜੱਥੇ ਵਿਚ ਰਾਜਿੰਦਰ ਚੌਹਾਨ, ਵਿਨੋਦ ਖੰਨਾ, ਸੰਨੀ ਕੁਮਾਰ ਅਤੇ ਮਹਿੰਦਰ ਸਿੰਘ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਹ ਕਾਂਵੜੀਏ 14 ਫਰਵਰੀ ਨੂੰ ਪਵਿੱਤਰ ਗੰਗਾਜਲ ਲੈ ਕੇ ਸ਼ਿਵ ਮੰਦਰ ਵਾਪਿਸ ਪਹੁੰਚਣਗੇ ਅਤੇ ਅਗਲੇ ਦਿਨ 15 ਫਰਵਰੀ ਨੂੰ ਮਹਾਸ਼ਿਵਰਾਤਰੀ ਮੌਕੇ ਪਵਿੱਤਰ ਗੰਗਾਜਲ ਨਾਲ ਭਗਵਾਨ ਭੋਲੇਨਾਥ ਦਾ ਅਭਿਸ਼ੇਕ ਕੀਤਾ ਜਾਵੇਗਾ।