ਕਾਲਜ ਵਿਖੇ ਸਵਰਗੀ ਰਘੂਬੀਰ ਸਿੰਘ ਪ੍ਰਧਾਨ ਯਾਦਗਾਰੀ ਕੰਟੀਨ ਸ਼ੁਰੂ
ਕਾਲਜ ਵਿਖੇ ਸਵਰਗੀ ਰਘੂਬੀਰ ਸਿੰਘ ਪ੍ਰਧਾਨ ਯਾਦਗਾਰੀ ਕੰਟੀਨ ਸ਼ੁਰੂ
Publish Date: Sat, 14 Feb 2026 03:32 PM (IST)
Updated Date: Sat, 14 Feb 2026 03:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਐੱਮਐੱਮਡੀ ਡੀਏਵੀ ਕਾਲਜ ਗਿੱਦੜਬਾਹਾ ਵਿਖੇ ਪ੍ਰਧਾਨ ਰਾਜੇਸ ਮਹਾਜਨ ਦੀ ਅਗਵਾਈ ਹੇਠ ਐਨਐਸਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਅੰਜਲੀ ਅਤੇ ਜਸਵਿੰਦਰ ਬਾਘਲਾ ਦੀ ਪ੍ਰੇਰਨਾ ਸਦਕਾ ਐਨਐਸਐਸ ਵਲੰਟੀਅਰਾਂ ਨੇ ਕਾਲਜ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਕਾਲਜ ਦੀ ਲੋਕਲ ਕਮੇਟੀ ਦੇ ਚੇਅਰਮੈਨ ਸਵਰਗੀ ਰਘੂਬੀਰ ਸਿੰਘ ਪ੍ਰਧਾਨ ਸਾਬਕਾ ਵਿਧਾਇਕ ਦੀ ਯਾਦ ਵਿੱਚ ਨਵੀਂ ਕੰਟੀਨ ਦਾ ਨਿਰਮਾਣ ਕੀਤਾ ਗਿਆ। ਇਸ ਕੰਟੀਨ ਦੇ ਸੁਰੂਆਤ ਮੌਕੇ ਭਾਵੁਕ ਹੁੰਦਿਆਂ ਕਾਲਜ ਦੇ ਪਿ੍ਰੰ. ਰਾਜੇਸ ਮਹਾਜਨ ਨੇ ਵਿਦਿਆਰਥੀਆਂ ਨੂੰ ਪ੍ਰਧਾਨ ਜੀ ਦੇ ਨਿਰਸਵਾਰਥ ਜੀਵਨ ਤੋਂ ਜਾਣੂ ਕਰਵਾਉਂਦਿਆਂ ਉਨਾਂ ਵੱਲੋਂ ਇਲਾਕੇ ਤੇ ਖਾਸ ਤੌਰ ’ਤੇ ਕਾਲਜ ਦੀ ਉਨਤੀ ਵਿੱਚ ਪਾਏ ਯੋਗਦਾਨ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਦੇ ਪਦ ਚਿੰਨਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਇਸ ਕੰਟੀਨ ਦਾ ਉਦਘਾਟਨ ਉਨ੍ਹਾਂ ਐਨਐਸਐਸ ਵਲੰਟੀਅਰਾਂ ਪਾਸੋਂ ਕਰਵਾਇਆ ਗਿਆ ਜਿੰਨਾਂ ਨੇ ਰਾਸ਼ਟਰ ਪੱਧਰ ਦੇ ਕੈਂਪਾ ਵਿਚ ਕਾਲਜ ਦੀ ਪ੍ਰਤਿਨਿਧਤਾ ਕੀਤੀ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜਰ ਸੀ।