ਸ਼ਿਵਰਾਤਰੀ ਮੌਕੇ ਲੰਗਰ ਲਗਾਇਆ
ਸ਼ਿਵਰਾਤਰੀ ਮੌਕੇ ਲੰਗਰ ਲਗਾਇਆ
Publish Date: Mon, 16 Feb 2026 03:19 PM (IST)
Updated Date: Mon, 16 Feb 2026 03:21 PM (IST)
ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਵਿਖੇ ਮਹਾ ਸ਼ਿਵਰਾਤਰੀ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਈ ਗਈ। ਇਸ ਮੌਕੇ ਜਿੱਥੇ ਮੰਦਰਾਂ ’ਚ ਭਗਤਾਂ ਦਾ ਤਾਂਤਾ ਲੱਗਿਆ ਉਥੇ ਹੀ ਜਗ੍ਹਾ ਜਗ੍ਹਾ ਸ਼ਹਿਰ ’ਚ ਸ਼ਿਵ ਭਗਤਾਂ ਵੱਲੋਂ ਲੰਗਰ ਲਗਾਏ ਗਏ। ਇਸੇ ਤਰ੍ਹਾਂ ਸ਼ਿਵਾ ਹੈਂਡਲੂਮ ਮੇਨ ਬਾਜਾਰ ਵਿਖੇ ਵੀ ਸ਼ਿਵ ਭਗਤਾਂ ਵੱਲੋਂ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪਹਿਲਾਂ ਭਗਵਾਨ ਸ਼ਿਵ ਅੱਗੇ ਇਲਾਕੇ ਦੀ ਸੁੱਖ ਸਾਂਤੀ ਤੇ ਤਰੱਕੀ ਲਈ ਪੂਜਾ ਅਰਚਨਾ ਕੀਤੀ ਗਈ। ਉਪਰੰਤ ਰਾਹਗੀਰਾਂ ਵਿਚ ਖੀਰ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਕੱਪੜਾ ਯੂਨੀਅਨ ਦੇ ਪ੍ਰਧਾਨ ਭਗਵਾਨ ਦਾਸ ਆਹੂਜਾ, ਮੁਕੇਸ਼ ਸਿੰਗਲਾ, ਦਿਨੇਸ਼ ਬਾਂਸਲ, ਵਿਜੇ ਕੁਮਾਰ ਬਾਂਸਲ, ਜੋਨੀ ਅਰੋੜਾ, ਮਨੋਜ ਬਾਂਸਲ, ਅਜੇ ਬਾਂਸਲ, ਵਿਜੇ ਕੁਮਾਰ ਗਰਗ, ਸੁਲਖਨ ਗਰਗ, ਡਿੰਪੀ ਕੁਮਾਰ, ਸਾਨਵੀ ਬਾਂਸਲ, ਅਨੂੰ ਤੇ ਸਾਂਚੀ ਆਹੂਜਾ ਵੀ ਮੌਜੂਦ ਸਨ।