
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

26 ਅਗਸਤ ਦੀ ਪੰਜਾਬ ਬਚਾਓ ਰੈਲੀ ਲਈ ਮਲੋਟ ਹਲਕੇ ’ਚ ਸਰਗਰਮੀਆਂ ਤੇਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਦਾਣਾ ਮੰਡੀ ਮਲੋਟ ਵਿਖੇ 26 ਅਗਸਤ ਨੂੰ ਹੋਣ ਵਾਲੀ ਪੰਜਾਬ ਬਚਾਓ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਮਲੋਟ ’ਚ ਤਿਆਰੀਆਂ ਪੂਰੇ ਜ਼ੋਰਾਂ ’ਤੇ ਹਨ। ਪਾਰਟੀ ਦੇ ਮੈਂਬਰ ਕੋਰ ਕਮੇਟੀ ਅਤੇ ਹਲਕਾ ਇੰਚਾਰਜ ਮਲੋਟ ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਪਿੰਡ-ਪਿੰਡ ਮੀਟਿੰਗਾਂ ਕਰਕੇ ਪਾਰਟੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਪਿੰਡ ਵਿਰਕ ਖੇੜਾ, ਈਨਾਖੇੜਾ, ਝੋਰੜ, ਔਲਖ, ਰਾਮ ਨਗਰ, ਸਾਉਂਕੇ, ਖਾਨੇ ਕੀ ਢਾਬ, ਲੱਕੜਵਾਲਾ, ਭਲੇਰੀਆਂ, ਸ਼ੇਰਗੜ੍ਹ, ਤਰਖਾਣ ਵਾਲਾ, ਉੜਾਂਗ, ਬਾਮ ਅਤੇ ਖੂਨਣ ਕਲਾਂ ਸਮੇਤ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਚੇਅਰਮੈਨ ਬਸੰਤ ਸਿੰਘ ਕੰਗ, ਲੱਪੀ ਈਨਾਖੇੜਾ, ਪੁਸ਼ਪਿੰਦਰ ਸਿੰਘ ਲੱਕੜਵਾਲਾ, ਗੁਰਮੁੱਖ ਸਿੰਘ ਸਰਪੰਚ, ਰਘਬੀਰ ਸਿੰਘ ਸਰਪੰਚ ਖਾਨੇ ਕੀ ਢਾਬ, ਨਿਰਮਲ ਸਿੰਘ ਸਰਪੰਚ ਖੂਨਣ ਕਲਾਂ, ਪਾਲੋ ਕੌਰ ਚੇਅਰਪਰਸਨ, ਸ਼ੇਰਬਾਜ ਸਿੰਘ ਸਰਪੰਚ, ਦਰਸ਼ਨ ਸਿੰਘ ਨੰਬਰਦਾਰ, ਨੈਬ ਸਿੰਘ ਪ੍ਰਧਾਨ, ਪਰਮਜੀਤ ਸਿੰਘ ਔਲਖ, ਲਖਵਿੰਦਰ ਸਿੰਘ, ਕੁਲਵੀਰ ਸਿੰਘ ਔਲਖ, ਜਥੇਦਾਰ ਗੁਰਸ਼ਿੰਦਰ ਸਿੰਘ, ਹਰਮਨ ਸਿੰਘ ਸਾਉਂਕੇ, ਚਰਨਜੀਤ ਸਿੰਘ ਚੀਨਾ ਸਰਪੰਚ ਭਲੇਰੀਆਂ, ਸੁੱਖੀ ਉੜਾਂਗ, ਜਗਪਾਲ ਸਿੰਘ ਝੋਰੜ, ਜਗਸੀਰ ਸਿੰਘ ਸਰਪੰਚ, ਅੰਗਰੇਜ਼ ਸਿੰਘ ਸਰਪੰਚ, ਕਾਲਾ ਰਾਮ ਝੋਰੜ, ਗੁਰਤੇਜ ਸਿੰਘ ਸਰਪੰਚ ਅਤੇ ਕੁਲਬੀਰ ਸਿੰਘ ਸ਼ੇਰਗੜ੍ਹ ਸਮੇਤ ਵੱਖ-ਵੱਖ ਪਿੰਡਾਂ ਦੇ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।