ਹਰੀਕੇ ਕਲਾਂ ਦੇ ਸ੍ਰੀ ਦੁਰਗਾ ਮੰਦਰ ਵਿਖੇ ਕੰਜਕ ਪੂਜਨ ਕਰਵਾਇਆ
ਪਿੰਡ ਹਰੀਕੇ ਕਲਾਂ ਦੇ ਸ੍ਰੀ ਦੁਰਗਾ ਮੰਦਰ ਵਿਖੇ ਕੰਜਕ ਪੂਜਨ ਕਰਵਾਇਆ
Publish Date: Fri, 27 Mar 2026 04:40 PM (IST)
Updated Date: Fri, 27 Mar 2026 04:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਹਰੀਕੇ ਕਲਾਂ ਸਥਿਤ ਸ੍ਰੀ ਦੁਰਗਾ ਮੰਦਰ ਵਿਖੇ ਅੱਜ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੰਜਕ ਪੂਜਨ ਕੀਤਾ ਗਿਆ। ਚੇਤ ਦੇ ਨਰਾਤਿਆਂ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਮੰਦਰ ’ਚ ਪਹਿਲੇ ਨਰਾਤੇ ਤੋਂ ਹੀ ਸਮੂਹ ਭਗਤਾਂ ਵੱਲੋਂ ਜੋਤੀ ਪ੍ਰਚੰਡ ਕੀਤੀ ਜਾ ਰਹੀ ਹੈ ਅਤੇ ਹਰ ਰੋਜ਼ ਮਾਤਾ ਜੀ ਦੇ ਦਰਬਾਰ ’ਚ ਪੂਜਾ ਅਰਚਨਾ ਕੀਤੀ ਜਾਂਦੀ ਹੈ। ਨਰਾਤਿਆਂ ਦੌਰਾਨ ਮਾਤਾ ਜੀ ਦੇ ਦਰਬਾਰ ’ਚ ਭਾਰੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਨੌਵੀਂ ਦੀਆਂ ਕੰਜਕਾਂ ਬਿਠਾਈਆਂ ਗਈਆਂ, ਜਿਥੇ ਮਾਤਾ ਜੀ ਨੂੰ ਭੋਗ ਲਗਾਉਣ ਉਪਰੰਤ ਕੰਜਕਾਂ ਨੂੰ ਪੂੜੀਆਂ, ਹਲਵੇ ਅਤੇ ਛੋਲਿਆਂ ਦਾ ਪ੍ਰਸ਼ਾਦ ਛਕਾਇਆ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਕੰਜਕਾਂ ਨੂੰ ਕਾਪੀਆਂ, ਪੈਨਸਿਲਾਂ, ਪਲੇਟਾਂ ਅਤੇ ਫਲ ਵੀ ਵੰਡੇ ਗਏ। ਇਸ ਧਾਰਮਿਕ ਸਮਾਗਮ ’ਚ ਮੰਦਰ ਕਮੇਟੀ ਦੇ ਅਹੁਦੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ, ਜਿਨ੍ਹਾਂ ’ਚ ਮੁੱਖ ਤੌਰ ’ਤੇ ਸ਼ਾਮ ਲਾਲ ਸ਼ਰਮਾ (ਪ੍ਰਧਾਨ, ਮੰਦਰ ਕਮੇਟੀ) ਅਮਰਜੀਤ ਸ਼ਰਮਾ (ਮੁੱਖ ਸਲਾਹਕਾਰ) ਪਰਮਵੀਰ ਸ਼ਰਮਾ (ਕੈਸ਼ੀਅਰ) ਅੰਮ੍ਰਿਤਪਾਲ (ਜਨਰਲ ਸਕੱਤਰ) ਵਿਜੇ ਕੁਮਾਰ ਸ਼ਰਮਾ (ਪੁਜਾਰੀ) ਸ਼ਾਮਲ ਸਨ। ਇਸਤੋਂ ਇਲਾਵਾ ਬਲਕਰਨ ਸ਼ਰਮਾ, ਬਲਜੀਤ ਸ਼ਰਮਾ, ਲਾਡੀ ਸ਼ਰਮਾ, ਪੰਮਾ ਭਗਤ, ਪਾਲਾ ਰਾਮ ਅਤੇ ਵੱਡੀ ਗਿਣਤੀ ’ਚ ਸੰਗਤਾਂ ਨੇ ਮਾਤਾ ਜੀ ਦੇ ਚਰਨਾਂ ’ਚ ਹਾਜ਼ਰੀ ਲਗਵਾਈ।