- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਰੱਤਾ ਟਿੱਬਾ ਵਿਖੇ ‘ਮੇਰਾ ਘਰ ਮੇਰੇ ਨਾਮ’ ਤਹਿਤ ਜਥੇਦਾਰ ਗੁਰਮੀਤ ਸਿੰਘ ਖੁੱਡੀਆ ਮੰਤਰੀ ਨੇ ਵੰਡੇ ਕਾਰਡ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਵੱਲੋਂ ਚਲਾਈ ਸਕੀਮ ‘ਮੇਰਾ ਘਰ ਮੇਰੇ ਨਾਮ’ ਤਹਿਤ ਅੱਜ ਪਿੰਡ ਰੱਤਾ ਟਿੱਬਾ ਹਲਕਾ ਲੰਬੀ ਵਿਖੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਟ ਮੰਤਰੀ ਨੇ ਲੋਕਾਂ ਨੂੰ ਘਰਾਂ ਦੀਆਂ ਰਜਿਸਟਰੀਆਂ ਤਕਸੀਮ ਕੀਤੀਆਂ। ਜਥੇਦਾਰ ਖੁੱਡੀਆਂ ਨੇ ਦੱਸਿਆ ਕਿ ਪੁਰਖਿਆਂ ਦੇ ਸਮੇਂ ਤੋਂ ਲਾਲ ਲਕੀਰ ਦੇ ਅੰਦਰ ਜੋ ਬਸ਼ਿੰਦੇ ਰਹਿੰਦੇ ਸਨ ਉਨ੍ਹਾਂ ਦੇ ਨਾਮ ’ਤੇ ਪਲਾਟ ਨਹੀਂ ਹੁੰਦੇ ਸਨ ਅਤੇ ਨਾ ਹੀ ਉਹ ਆਪਣੇ ਘਰ ਤੇ ਕੋਈ ਲੋਨ ਵਗੈਰਾ ਲੈ ਸਕਦੇ ਸਨ ਅਤੇ ਝਗੜੇ ਵੀ ਹੁੰਦੇ ਰਹਿੰਦੇ ਸਨ, ਇਸ ਲਈ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਦੇ ਅੰਦਰ ਸਾਰੇ ਘਰ ਰਹਿਣ ਵਾਲੇ ਮਾਲਕਾਂ ਦੇ ਨਾਮ ਕਰ ਦਿੱਤੇ ਗਏ ਹਨ। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਵੀ ਇਕੱਤਰ ਹੋਏ ਲੋਕਾਂ ਨੂੰ ਦੱਸੀਆਂ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਉਨ੍ਹਾਂ ਦੱਸਿਆ ਕਿ ਸਾਰੇ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਉਠਾਉਣ। ਇਸ ਮੌਕੇ ਪਿੰਡ ਦੇ ਸਰਪੰਚ ਸੰਜੋਤ ਸਿੰਘ ਨੇ ਕਿਹਾ ਕਿ ਅਸੀਂ ਦੋ ਸਾਲਾਂ ’ਚ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ ਅਤੇ ਅਗਲੇ ਤਿੰਨ ਸਾਲਾਂ ’ਚ ਪਿੰਡ ਨੂੰ ਸ਼ਹਿਰ ਦਾ ਰੂਪ ਦੇ ਦੇਵਾਂਗੇ। ਪਿੰਡ ਦੇ ਤਕਰੀਬਨ 200 ਵਿਅਕਤੀਆਂ ਦਾ ਇਕੱਠ ਪੰਚਾਇਤ ਭਵਨ ’ਚ ਹੋਇਆ ਅਤੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਮੰਤਰੀ ਤੱਕ ਪਹੁੰਚਾਈਆਂ। ਇਸ ਮੌਕੇ ਹਰਚੰਦ ਸਿੰਘ ਮੈਂਬਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਬਾਜ ਸਿੰਘ ਚੇਅਰਮੈਨ, ਦਰਸ਼ਨ ਸਿੰਘ ਚੇਅਰਮੈਨ, ਸੁਰਜੀਤ ਸਿੰਘ ਮਿੱਡਾ ਚੇਅਰਮੈਨ, ਗੁਰਸ਼ਰਨ ਸਿੰਘ ਸਬ ਇੰਸਪੈਕਟਰ, ਸੁਖਰਾਜ ਸਿੰਘ ਚੌਕੀ ਇੰਚਾਰਜ਼ ,ਗੁਰਬਾਜ ਸਿੰਘ ਪੀਏ ,ਟੋਨੀ ਭੁੱਲਰ ਵਾਲਾ ਪੀਏ, ਹਰਕੇਵਲ ਬੋਦੀ ਵਾਲਾ ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ।