‘ਕੋਮਲ ਸਟੱਡ ਫਾਰਮ’ ਪੁੱਜੇ ਜਗਜੀਤ ਸਿੰਘ ਹਨੀ ਫੱਤਣਵਾਲਾ
‘ਕੋਮਲ ਸਟੱਡ ਫਾਰਮ’ ਪੁੱਜੇ ਜਗਜੀਤ ਸਿੰਘ ਹਨੀ ਫੱਤਣਵਾਲਾ
Publish Date: Fri, 16 Jan 2026 05:56 PM (IST)
Updated Date: Fri, 16 Jan 2026 05:57 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਲੱਗਣ ਵਾਲੇ ਮੇਲਾ ਮਾਘੀ ਦੌਰਾਨ ਵਿਸ਼ਵ ਪ੍ਰਸਿੱਧ ਪਸ਼ੂ ਮੇਲਾ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਬੀ ਢਾਬ ਵਿਖੇ ਲਗਾਇਆ ਜਾਂਦਾ ਹੈ, ਜਿਥੇ ਭਾਰਤ ਦੇ ਕੋਨੇ-ਕੋਨੇ ਤੋਂ ਲੋਕ ਆਪਣੇ ਜਾਨਵਰ ਤੇ ਪੰਛੀ ਲੈ ਕੇ ਪੁੱਜਦੇ ਹਨ। ਇਸੇ ਲੜੀ ਤਹਿਤ ਜਿਥੇ ਸ਼ੋ੍ਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੇ ਗਏ ਨਸਲੀ ਘੋੜੇ ਅਤੇ ਹੋਰ ਜਾਨਵਰ ਪਸ਼ੂ ਮੰਡੀ ਦਾ ਸ਼ਿੰਗਾਰ ਬਣੇ, ਉਥੇ ਪਸ਼ੂ ਪ੍ਰੇਮੀ ਸ. ਸੂਰਤ ਸਿੰਘ ਥਾਂਦੇਵਾਲਾ ਜੋ ਜਾਨਵਰਾਂ ਨੂੰ ਬੇਹੱਦ ਪਿਆਰ ਕਰਦੇ ਹਨ ਤੇ ਉਨ੍ਹਾਂ ਤੋਂ ਹੀ ਉਨ੍ਹਾਂ ਦੇ ਸਪੁੱਤਰ ਸੁਖਚੈਨ ਸਿੰਘ ਨੂੰ ਵੀ ਗੁੜ੍ਹਤੀ ਮਿਲੀ, ਜਿਸ ਕਾਰਨ ਉਹ ਵੀ ਪਸ਼ੂਆਂ ਨੂੰ ਪਿਆਰ ਕਰਦੇ ਹਨ। ਇਸੇ ਦੌਰਾਨ ਪੀੜ੍ਹੀ ਦਰ ਪੀੜ੍ਹੀ ਚਲ ਰਿਹਾ ਪਸ਼ੂ ਪ੍ਰੇਮੀਆਂ ਦਾ ਇਹ ਪਿਆਰ ਉਨ੍ਹਾਂ ਦੀ ਪੋਤਰੀ ਕੋਮਲ ਕੌਰ ਤੇ ਪੋਤਰੇ ਹਰਪ੍ਰੀਤ ਸਿੰਘ ’ਚ ਵੀ ਜਾ ਵਸਿਆ, ਜਿਸ ਸਦਕਾ ਉਹ ਘੋੜਿਆਂ ਨਾਲ ਪਿਆਰ ਕਰਦੇ ਹੋਏ ਅੱਜ ਪੂਰੀ ਦੁਨੀਆਂ ’ਚ ਆਪਣਾ ਨਾਮ ਕਮਾ ਰਹੇ ਹਨ ਤੇ ਉਨ੍ਹਾਂ ਦਾ ਘੋੜਾ ‘ਸ਼ਾਨ’ ਜੋ ਦੇਸ਼ਾਂ ਵਿਦੇਸ਼ਾਂ ’ਚ ਮਸ਼ਹੂਰ ਹੋ ਚੁੱਕਾ ਹੈ, ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ ਮੇਲਾ ਮਾਘੀ ਦੌਰਾਨ ਇਹ ਘੋੜਾ ‘ਸ਼ਾਨ’ ਖਿੱਚ ਦਾ ਕੇਂਦਰ ਬਣਿਆ ਹੋਇਆ। ਉਪਰੋਕਤ ਜਾਣਕਾਰੀ ਸਾਂਝੀ ਕਰਦੇ ਹੋਏ ਪਸ਼ੂ ਮੰਡੀ ’ਚ ਪੁੱਜੇ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ‘ਕੋਮਲ ਸਟੱਡ ਫਾਰਮ’ ’ਚ ਪਹੁੰਚਕੇ ਜਿਥੇ ਕੋਮਲ ਕੌਰ ਅਤੇ ਹਰਪ੍ਰੀਤ ਸਿੰਘ ਦੀ ਹੌਂਸਲਾ ਅਫਜਾਈ ਕੀਤੀ ਤੇ ਨਾਲ ਕਿਹਾ ਕਿ ਜਿਥੇ ਸਮਾਜ ’ਚ ਕੁਝ ਲੋਕਾਂ ਵੱਲੋਂ ਲੜਕੀਆਂ ਨੂੰ ਬੜਾਵਾ ਦੇਣ ਤੋਂ ਗੁਰਹੇਜ਼ ਕੀਤਾ ਜਾਂਦਾ ਹੈ, ਉਥੇ ਹੀ ਬਾਪੂ ਸੂਰਤ ਸਿੰਘ ਥਾਂਦੇਵਾਲਾ ਨੇ ਆਪਣੀ ਪੋਤਰੀ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਸ ਦੇ ਸਟੱਡ ਦਾ ਨਾਮ ਵੀ ਉੁਸੇ ਦੇ ਨਾਮ ਤੋਂ ਰੱਖਿਆ ਤੇ ਅੱਜ ਦੁਨੀਆਂ ਵਿੱਚ ਕੋਮਲ ਕੌਰ ਨੂੰ ‘ਕੋਮਲ ਸਟੱਡ ਫਾਰਮ’ ਦੇ ਨਾਮ ’ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖੁੱਦ ਕੋਮਲ ਕੌਰ ਅਤੇ ਹਰਪ੍ਰੀਤ ਸਿੰਘ ਘੋੜ ਦੌੜ ਦੇ ਸ਼ੌਕੀਨ ਹਨ। ਇਸ ਮੌਕੇ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਪਸ਼ੂ ਪ੍ਰੇਮੀ ਸ. ਸੂਰਤ ਸਿੰਘ ਨੂੰ ਕੋਮਲ ਕੌਰ ਦੀ ਇਸ ਕਾਮਯਾਬੀ ’ਤੇ ਵਧਾਈ ਦਿੱਤੇ ਤੇ ਹੋਰਨਾਂ ਨੂੰ ਵੀ ਪਸ਼ੂਆਂ ਨਾਲ ਪਿਆਰ ਕਰਨ ਲਈ ਪੇ੍ਰਰਿਤ ਕੀਤਾ।