ਜਗਦੀਪ ਸਿੰਘ ਕਾਕਾ ਬਰਾੜ ਨੂੰ ਮੁੜ ਐਲਾਨਿਆ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੁੜ ਐਲਾਨਿਆ ਉਮੀਦਵਾਰ
Publish Date: Sat, 31 Oct 2026 07:27 PM (IST)
Updated Date: Sat, 31 Oct 2026 07:29 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਾਫ ਛਵੀ ਦੇ ਚਲਦਿਆਂ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਆਪਣੇ ਨਿਮਰਤਾ ਭਰੇ ਸੁਭਾਅ ਅਤੇ ਹਮੇਸ਼ਾ ਵਾਦ ਵਿਵਾਦ ਤੋਂ ਦੂਰ ਰਹਿਣ ਕਰਕੇ ਹਲਕੇ ਅੰਦਰ ਉਹਨਾਂ ਦਾ ਸਿਆਸੀ ਅਸਰ ਰਸੂਖ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਕਈ ਕੰਮ ਜਿਵੇਂ ਕਿ ਸੀਵਰੇਜ ਵਾਟਰ ਸਪਲਾਈ ਤੋਂ ਇਲਾਵਾ ਗਲੀਆਂ ਆਪ ਦੇ ਕੰਮ ਜੋ ਲੰਬੇ ਸਮੇਂ ਤੋਂ ਨਹੀਂ ਹੋਏ ਸਨ ਉਹ ਜਗਦੀਪ ਸਿੰਘ ਕਾਕਾ ਬਰਾੜ ਦੇ ਯਤਨਾਂ ਸਦਕਾ ਨੇਪਰੇ ਚੜ ਰਹੇ ਹਨ। ਜ਼ਿਕਰਯੋਗ ਹੈ ਕਿ ਦੂਸਰੇ ਜ਼ਿਲ੍ਹਿਆਂ ਵਾਂਗ ਜਾਂ ਸਿਆਸੀ ਹਲਕਿਆਂ ਵਾਂਗ ਸ੍ਰੀ ਮੁਕਤਸਰ ਸਾਹਿਬ ਅੰਦਰ ਜਗਦੀਪ ਸਿੰਘ ਕਾਕਾ ਬਰਾੜ ਕੋਈ ਸਿਆਸੀ ਵਿਰੋਧ ਨਹੀਂ ਹੈ ਅਤੇ ਉਹ ਹੀ ਟਿਕਟ ਦੇ ਹੱਕਦਾਰ ਸਨ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਨੇ ਇੱਕ ਵਾਰ ਮੁੜ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਭਰੋਸਾ ਜਿਤਾਉਂਦਿਆਂ ਹੋਇਆਂ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਟਿਕਟ ਨਾਲ ਨਿਵਾਜਿਆ ਹੈ। ਕੀ ਹੋਣਗੀਆਂ ਚੁਣੌਤੀਆਂ ਫਿਲਹਾਲ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਅਤੇ ਭਾਜਪਾ ਜਾਂ ਵਾਰਸ ਪੰਜਾਬ ਦੇ ਵੱਲੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨਾਲ ਹੀ ਉਨ੍ਹਾਂ ਦਾ ਚੋਣ ਮੁਕਾਬਲਾ ਹੋਣਾ ਤੈਅ ਹੈ। ਇਸਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦਾ ਸ਼ਹਿਰੀ ਵੋਟਰ ਜਾਂ ਦਿਹਾਤੀ ਵੋਟਰ ਕਾਕਾ ਬਰਾੜ ਦੀ ਦੁਬਾਰਾ ਉਮੀਦਵਾਰੀ ਨੂੰ ਪਸੰਦ ਕਰਦਿਆਂ ਆਉਣ ਵਾਲੇ ਦਿਨਾਂ ’ਚ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਹਨ ਇਹ ਭਵਿੱਖ ਹੀ ਦੱਸੇਗਾ।