- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਭੁੱਟੀਵਾਲਾ ’ਚ ਤੇਜ ਹਨੇਰੀ ਤੇ ਝੱਖੜ ਨਾਲ 150 ਬਿਜਲੀ ਖੰਭੇ ਤੇ ਵੱਡੀ ਗਿਣਤੀ ’ਚ ਦਰੱਖਤ ਡਿੱਗੇ

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਟੀਵਾਲਾ ਵਿਖੇ ਤੇਜ ਝੱਖੜ ਬਾਰਿਸ਼ ਅਤੇ ਗੜੇਮਾਰੀ ਕਾਰਨ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਝੋਨੇ ਦੀ ਫਸਲ ਧਰਤੀ ਤੇ ਵਿਛਾ ਦਿੱਤੀ, ਜਿਸ ਕਾਰਨ ਕਿਸਾਨਾਂ ਦਾ ਵੱਡੀ ਪੱਧਰ ਤੇ ਆਰਥਿਕ ਨੁਕਸਾਨ ਹੋਇਆ ਹੈ। ਇਸ ਦੌਰਾਨ ਹੀ ਤੇਜ਼ ਝੱਖੜ ਕਰਕੇ ਪਿੰਡ ਦੀ ਬਿਜਲੀ ਸਪਲਾਈ ਅਤੇ ਖੇਤਾਂ ਵਿੱਚ ਮੋਟਰਾਂ ਦੀ ਸਪਲਾਈ ਦੇ ਕਰੀਬ 150 ਬਿਜਲੀ ਦੇ ਖੰਭੇ ਟੁੱਟ ਕੇ ਡਿੱਗ ਪਏ। ਜਿਸ ਕਾਰਨ ਬਿਜਲੀ ਸਪਲਾਈ ਮੁਕੰਮਲ ਠੱਪ ਹੈ। ਪਿੰਡ ਭੁੱਟੀਵਾਲਾ ਤੋਂ ਥਾਂਦੇਵਾਲਾ ਨੂੰ ਜਾਂਦੀ ਸੜਕ ਤੇ ਸਾਰੇ ਬਿਜਲੀ ਦੇ ਖੰਭੇ ਟੁੱਟ ਕੇ ਡਿੱਗ ਪਏ ਅਤੇ ਦਰਖਤ ਵੀ ਡਿੱਗ ਪਏ ਜਿਸ ਕਰਕੇ ਇਸ ਸੜਕ ਤੇ ਆਵਾਜਾਈ ਬੰਦ ਰਹੀ। ਇਸ ਤਰ੍ਹਾਂ ਹੀ ਪਿੰਡ ਭੁੱਟੀਵਾਲਾ ਤੋਂ ਕੋਟਲੀ ਸੰਘਰ, ਹਰਾਜ ਅਤੇ ਖਿੜਕੀਆਂ ਵਾਲਾਂ ਨੂੰ ਜਾਂਦੀ ਸੜਕ ਤੇ ਵੀ ਦਰੱਖਤ ਵੱਡੀ ਮਾਤਰਾ ਵਿੱਚ ਡਿੱਗੇ ਹਨ। ਤੇਜ਼ ਝੱਖੜ ਕਾਰਨ ਵੱਡੀ ਗਿਣਤੀ ਵਿੱਚ ਪੰਛੀ ਵੀ ਮਾਰੇ ਗਏ ਹਨ। ਪਿੰਡ ਦੇ ਕਿਸਾਨਾਂ ਗਿਆਨ ਸਿੰਘ, ਜਗਰੂਪ ਸਿੰਘ, ਮਨਦੀਪ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਗੁਰਪਿੰਦਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਕੁਦਰਤੀ ਕਰੋਪੀ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਉੱਥੇ ਦਰੱਖਤਾਂ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ੇਸ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।