- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅਹਿਮ ਮੀਟਿੰਗ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅਹਿਮ ਮੀਟਿੰਗ ਸਥਾਨਕ ਹੋਟਲ ਸਿਟੀ ਪੈਲੇਸ ਵਿਖੇ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਮੀਟਿੰਗ ਵਿੱਚ ਪੱਤਰਕਾਰਾਂ ਦੇ ਹਿੱਤਾਂ ਅਤੇ ਜਥੇਬੰਦੀ ਦੀ ਮਜ਼ਬੂਤੀ ਨੂੰ ਲੈ ਕੇ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਰਵਸੰਮਤੀ ਨਾਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇਕਾਈ ਦਾ ਗਠਨ ਕਰਦਿਆਂ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ’ਚ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸੂਬਾ ਜਨਰਲ ਸਕੱਤਰ ਸੰਤੋਖ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦਕਿ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਇੰਚਾਰਜ ਗੁਰਤੇਜ ਸਿੰਘ ਸਿੱਧੂ ਅਤੇ ਸੂਬਾ ਸਕੱਤਰ ਵੀਰਪਾਲ ਭਗਤਾ ਭਾਈ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕਰਕੇ ਪ੍ਰਧਾਨ ਪਵਨ ਤਨੇਜਾ, ਸਰਪ੍ਰਸਤ ਪ੍ਰਤਾਪ ਸੰਧੂ, ਚੇਅਰਮੈਨ ਦਵਿੰਦਰ ਬਾਘਲਾ, ਵਾਈਸ ਚੇਅਰਮੈਨ ਰਵੀਪਾਲ ਦੋਦਾ, ਸ਼ਾਮ ਲਾਲ ਜੁਨੇਜਾ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਲਖਵੀਰ ਸ਼ਰਮਾ ਦੋਦਾ, ਮੀਤ ਪ੍ਰਧਾਨ ਰਾਜ ਖੁਰਾਣਾ, ਰਣਜੀਤ ਸਿੰਘ ਪਾਟਿਲ ਅਤੇ ਸ਼ਕਤੀ ਜਿੰਦਲ, ਸਕੱਤਰ: ਸੋਨੂੰ ਖੇੜਾ, ਹਰਦੀਪ ਸਿੰਘ ਖਾਲਸਾ, ਮੇਵਾ ਸਿੰਘ, ਜਸਵਿੰਦਰ ਬੱਬਰ ਅਤੇ ਅਨਿਲ ਬਠਲਾ, ਖਜਾਨਚੀ ਹਰੀਸ਼ ਤਨੇਜਾ ਅਤੇ ਸੁਰੇਸ਼ ਗਰਗ, ਸਹਾਇਕ ਖਜਾਨਚੀ ਕੁਲਭੂਸ਼ਨ ਚਾਵਲਾ ਅਤੇ ਅਮਿਤ ਅਰੋੜਾ, ਪ੍ਰਚਾਰ ਸਕੱਤਰ ਸਾਹਿਲ ਕੁਮਾਰ ਹੈਪੀ, ਪ੍ਰੈਸ ਸਕੱਤਰ ਜਗਦੀਸ਼ ਜੋਸ਼ੀ ਅਤੇ ਗੁਰਮੀਤ ਵਰਮਾ ਨੂੰ ਚੁਣਿਆ ਗਿਆ। ਇਸਤੋਂ ਇਲਾਵਾ ਅਨਮੋਲ ਵੜਿੰਗ, ਮਨੋਜ ਕੁਮਾਰ, ਸ਼ਿਵਰਾਜ ਬਰਾੜ, ਰਣਜੀਤ ਗਿੱਲ, ਰਾਜਵਿੰਦਰ ਬਰਾੜ, ਜਸਬੀਰ ਬੁੱਟਰ, ਜਸਵੀਰ ਭੁੱਲਰ, ਦੀਪਕ ਗਰਗ, ਸਰਬਜੀਤ ਸੁਖੀਜਾ, ਰਾਜੇਸ਼ ਕੁਮਾਰ ਨੀਟਾ, ਸੰਜੂ ,ਸੁਰੇਸ਼ ਗਰਗ, ਜਸਪ੍ਰੀਤ ਸਿੰਘ, ਸੁਖਨ ਤਨੇਜਾ, ਸੋਨੂੰ ਖੁਰਾਣਾ, ਰਣਜੀਤ ਆਹੂਜਾ, ਜਤਿੰਦਰ ਭੰਵਰਾ, ਜਸਪ੍ਰੀਤ ਸਿੰਘ, ਹਰਵਿੰਦਰ ਪਾਲ ਸਿੰਘ, ਬਲਵੰਤ ਸਿੰਘ ਅਤੇ ਸਤਨਾਮ ਸਿੰਘ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਗਿੱਲ ਨੇ ਕਿਹਾ ਕਿ "ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਉਹਨਾਂ ਦੇ ਹੱਕਾਂ ਦੀ ਰੱਖਿਆ ਕਰਨਾ ਯੂਨੀਅਨ ਦਾ ਮੁੱਖ ਮਕਸਦ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਜੋ ਨਵੀਂ ਟੀਮ ਚੁਣੀ ਗਈ ਹੈ, ਸਾਨੂੰ ਪੂਰੀ ਉਮੀਦ ਹੈ ਕਿ ਇਹ ਟੀਮ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰੇਗੀ। ਇਸੇ ਦੌਰਾਨ ਜਥੇਬੰਦੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਪਵਨ ਤਨੇਜਾ ਨੇ ਸੂਬਾ ਲੀਡਰਸ਼ਿਪ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ "ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਮੈਂ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਸਾਡੀ ਜ਼ਿਲ੍ਹਾ ਇਕਾਈ ਹਮੇਸ਼ਾ ਪੱਤਰਕਾਰਾਂ ਦੀ ਭਲਾਈ ਅਤੇ ਹੱਕੀ ਮੰਗਾਂ ਲਈ ਮੋਹਰੀ ਹੋ ਕੇ ਲੜੇਗੀ। ਜਲਦੀ ਹੀ ਯੂਨੀਅਨ ਦੀ ਅਗਲੀ ਰੂਪ-ਰੇਖਾ ਤਿਆਰ ਕਰਕੇ ਪੱਤਰਕਾਰ ਹਿਤੈਸ਼ੀ ਕੰਮ ਸ਼ੁਰੂ ਕੀਤੇ ਜਾਣਗੇ। ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਇਕਾਈ ਵੱਲੋਂ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ, ਜਨਰਲ ਸਕੱਤਰ ਸੰਤੋਖ ਸਿੰਘ ਗਿੱਲ, ਸੂਬਾ ਸਕੱਤਰ ਵੀਰਪਾਲ ਭਗਤਾ ਭਾਈ ਅਤੇ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਇੰਚਾਰਜ ਗੁਰਤੇਜ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਦੇ ਅਖੀਰ ’ਚ ਸੂਬਾ ਲੀਡਰਸ਼ਿਪ ਵੱਲੋਂ ਵੀ ਨਵੀਂ ਚੁਣੀ ਗਈ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।