ਟੈੱਟ ਦੀ ਗੈਰ ਸੰਵਿਧਾਨਿਕ ਸ਼ਰਤ ਵਾਪਸ ਨਾ ਲਈ ਤਾਂ ਹੋਵੇਗਾ ਸਮੁੱਚੇ ਪੰਜਾਬ ’ਚ ਵਿਰੋਧ : ਜੀਟੀਯੂ
ਟੈੱਟ ਦੀ ਗੈਰ ਸੰਵਿਧਾਨਿਕ ਸ਼ਰਤ ਵਾਪਸ ਨਾ ਲਈ ਤਾਂ ਹੋਵੇਗਾ ਸਮੁੱਚੇ ਪੰਜਾਬ ’ਚ ਵਿਰੋਧ : ਜੀਟੀਯੂ
Publish Date: Sun, 22 Feb 2026 04:40 PM (IST)
Updated Date: Sun, 22 Feb 2026 04:42 PM (IST)

ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਤੇ ਟੈੱਟ (ਟੀਚਰ ਐਲੀਜੀਬਿਲਟੀ ਟੈਸਟ) ਦੀ ਸ਼ਰਤ ਲਾਜ਼ਮੀ ਕਰਨ ਤੇ ਤਰੱਕੀਆਂ ਰੋਕਣ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੇ ਕਿਹਾ ਕਿ ਇਸ ਨੂੰ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ ਸੂਬਾ ਪੱਧਰ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ ਵੱਡੀ ਰੈਲੀ ਕਰਕੇ ਸਰਕਾਰ ਦਾ ਵਿਰੋਧ ਦਰਜ ਕਰਾਇਆ ਗਿਆ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਡੀ ਗਿਣਤੀ ’ਚ ਅਧਿਆਪਕਾਂ ਦਾ ਜੱਥਾ ਰਵਾਨਾ ਹੋਇਆ ਤੇ ਰੈਲੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਗੌਰਮਿੰਟ ਟੀਚਰਜ ਯੂਨੀਅਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਪਰਮਜੀਤ ਸਿੰਘ ਮੁਕਤਸਰ, ਮਨਜੀਤ ਸਿੰਘ ਥਾਂਦੇਵਾਲਾ, ਕੁਲਬੀਰ ਜੋਸ਼ੀ, ਵਿਕਰਮਜੀਤ ਸੰਧੂ ਅਮਨਦੀਪ ਸਿੰਘ ਗਿੱਲ ਨੇ ਦੱਸਿਆ 2011 ਤੋਂ ਪਹਿਲਾਂ ਨਿਯੁਕਤ ਅਧਿਆਪਕ ਪਹਿਲਾਂ ਹੀ ਨਿਯਮਾਂ ਅਨੁਸਾਰ ਭਰਤੀ ਹੋਏ ਸਨ, ਇਸ ਲਈ ਹੁਣ ਟੈਟ ਦੀ ਸ਼ਰਤ ਲਾਉਣਾ ਗੈਰ-ਸੰਵਿਧਾਨਿਕ ਸ਼ਰਤ ਹੈ। ਸਰਕਾਰ ਵੱਲੋਂ ਟੈਟ ਦੀ ਸ਼ਰਤ ਲਾਜ਼ਮੀ ਕਰਕੇ ਅਧਿਆਪਕਾਂ ਦੀਆਂ ਤਰੱਕੀਆਂ ਰੋਕ ਦਿੱਤੀਆਂ ਗਈਆਂ ਹਨ। ਸਿੱਖਿਆ ਮੰਤਰੀ ਦੇ ਹਲਕੇ ’ਚ ਵੱਡੀ ਗਿਣਤੀ ’ਚ ਪੰਜਾਬ ਤੋਂ ਪਹੁੰਚ ਕੇ ਬਹੁਤ ਵੱਡੀ ਰੋਸ ਰੈਲੀ ਕੀਤੀ ਗਈ ਹੈ ਤਾਂ ਜੋ ਪੰਜਾਬ ਸਰਕਾਰ ਦੇ ਕੰਨ ਖੋਲੇ ਜਾ ਸਕਣ। ਸਮੂਹ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ਮਤਾ ਪਾਸ ਕਰਕੇ ਇਸ ਸ਼ਰਤ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਜੇਕਰ ਇਹ ਸ਼ਰਤ ਵਾਪਸ ਨਾ ਲਈ ਗਈ ਤਾਂ ਅਧਿਆਪਕਾਂ ਵੱਲੋਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਵਿਜੇਪਾਲ, ਮਦਨ ਲਾਲ, ਮੁਖਤਿਆਰ ਸਿੰਘ, ਸੰਦੀਪ ਮੱਕੜ, ਲਵਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਗਮੀਤ ਸਿੰਘ, ਭਾਰਤ ਭੂਸ਼ਣ, ਸੁਰਿੰਦਰ ਪਾਲ ਸ਼ਰਮਾ, ਲੇਖਰਾਜ, ਗੁਰਜਿੰਦਰ ਸਿੰਘ, ਹਰਜੀਤ ਸਿੰਘ, ਗੁਰਰਾਜ ਸਿੰਘ, ਸੁਰਿੰਦਰ ਮੋਹਨ ਭਾਰਦਵਾਜ਼, ਗੁਰਜੰਟ ਸਿੰਘਠ ਰਾਜ ਕੁਮਾਰ ਗਾਡੀ ਆਦਿ ਹਾਜ਼ਰ ਸਨ।