
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਰਿਸ਼ ਕਾਰਨ ਮਕਾਨ ਦੀ ਡਾਟ ਵਾਲੀ ਛੱਤ ਡਿੱਗੀ, ਘਰੇਲੂ ਸਮਾਨ ਨੁਕਸਾਨਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਬੀਤੇ ਦਿਨ ਹੋਈ ਭਾਰੀ ਬਾਰਿਸ਼ ਕਾਰਨ ਗਿੱਦੜਬਾਹਾ ਦੇ ਵਾਰਡ ਨੰਬਰ 9, ਪਿਓਰੀ ਫਾਟਕ, ਗੁਰੂ ਕੀ ਨਗਰੀ ਵਿਖੇ ਇਕ ਪਰਿਵਾਰ ਦੇ ਮਕਾਨ ਦੇ ਕਮਰੇ ਦੀ ਡਾਟ ਵਾਲੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ਦੌਰਾਨ ਕਮਰੇ ਵਿਚ ਪਿਆ ਘਰੇਲੂ ਸਾਮਾਨ ਨੁਕਸਾਨਿਆ ਗਿਆ, ਜਦਕਿ ਪਰਿਵਾਰ ਦੇ ਤਿੰਨ ਮੈਂਬਰ ਵਾਲ-ਵਾਲ ਬਚ ਗਏ। ਕੁਲਦੀਪ ਕੌਰ ਪਤਨੀ ਰਾਜਵੀਰ ਸਿੰਘ ਦੇ ਮਕਾਨ ’ਚ ਦੋ ਕਮਰੇ ਹਨ। ਬੀਤੇ ਦਿਨ ਬਾਰਿਸ਼ ਦੌਰਾਨ ਇਕ ਕਮਰੇ ਦੀ ਡਾਟ ਵਾਲੀ ਛੱਤ ਅਚਾਨਕ ਡਿੱਗ ਗਈ। ਛੱਤ ਡਿੱਗਣ ਕਾਰਨ ਕਮਰੇ ਵਿਚ ਪਈ ਲੋਹੇ ਦੀ ਪੇਟੀ, ਵਾਸ਼ਿੰਗ ਮਸ਼ੀਨ, ਮੋਟਰਸਾਈਕਲ, ਮੰਜੇ ਅਤੇ ਹੋਰ ਘਰੇਲੂ ਸਾਮਾਨ ਮਲਬੇ ਹੇਠਾਂ ਆ ਗਿਆ। ਕੁਲਦੀਪ ਕੌਰ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਉਹ ਖੁਦ, ਉਸਦੇ ਪਤੀ ਰਾਜਵੀਰ ਸਿੰਘ ਅਤੇ ਉਨ੍ਹਾਂ ਦਾ ਲੜਕਾ ਗੁਰਪਾਲ ਸਿੰਘ ਘਰ ਦੇ ਦੂਜੇ ਕਮਰੇ ’ਚ ਮੌਜੂਦ ਸਨ। ਛੱਤ ਡਿੱਗਣ ਕਾਰਨ ਘਰ ਦੀਆਂ ਬਾਕੀ ਕੰਧਾਂ ਵਿਚ ਵੀ ਤਰੇੜਾ ਆ ਗਈਆਂ। ਇਸ ਮੌਕੇ ਆਪ ਆਗੂ ਲਖਵਿੰਦਰ ਸਿੰਘ ਬਦਰੂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਿ੍ਹਤ ਪਰਿਵਾਰ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।