ਹਨੀ ਫੱਤਣਵਾਲਾ ਵੱਲੋਂ ਪੱਤਰਕਾਰ ਵਿਕਾਸ ਭਾਰਦਵਾਜ ਦੇ ਪਰਿਵਾਰ ਨਾਲ ਦੁੱਖ ਸਾਂਝਾ
ਹਨੀ ਫੱਤਣਵਾਲਾ ਵੱਲੋਂ ਪੱਤਰਕਾਰ ਵਿਕਾਸ ਭਾਰਦਵਾਜ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Tue, 17 Feb 2026 03:27 PM (IST)
Updated Date: Tue, 17 Feb 2026 03:30 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੰਡੀ ਬਰੀਵਾਲਾ ਵਾਸੀ ਪੱਤਰਕਾਰ ਵਿਕਾਸ ਭਾਰਦਵਾਜ (35) ਜਿੰਨਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ’ਤੇ ਮ੍ਰਿਤਕ ਦੇ ਪਿਤਾ ਸਹਿਦੇਵ ਸ਼ਰਮਾ ਨਾਲ ਦੁੱਖ ਸਾਂਝਾ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਮੁਕੇਸ਼ ਕੁਮਾਰ ਬਰੀਵਾਲਾ, ਨਿਤੀਸ਼ ਸ਼ਰਮਾ, ਰਾਜੂ ਕੁਮਾਰ, ਚੰਦਰ ਸ਼ੇਖਰ ਸ਼ਰਮਾ ਤੋਂ ਇਲਾਵਾ ਪਰਿਵਾਰਕ ਮੈਂਬਰ ਅਤੇ ਮੰਡੀ ਬਰੀਵਾਲਾ ਦੇ ਲੋਕ ਹਾਜਰ ਸਨ।