ਹਨੀ ਫੱਤਣਵਾਲਾ ਨੇ ਜਗਤਾਰ ਕੌਰ ਦੇ ਦੇਹਾਂਤ ’ਤੇ ਕੀਤਾ ਦੁੱਖ ਸਾਂਝਾ
ਹਨੀ ਫੱਤਣਵਾਲਾ ਨੇ ਜਗਤਾਰ ਕੌਰ ਦੇ ਦਿਹਾਂਤ ’ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Sun, 15 Feb 2026 04:16 PM (IST)
Updated Date: Sun, 15 Feb 2026 04:18 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਥੋਂ ਨੇੜਲੇ ਪਿੰਡ ਲੁਬਾਣਿਆਂਵਾਲੀ ਵਾਸੀ ਜਗਤਾਰ ਕੌਰ ਧਰਮਪਤਨੀ ਜਥੇਦਾਰ ਅਜੀਤ ਸਿੰਘ ਜਿੰਨਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ’ਤੇ ਮ੍ਰਿਤਕ ਦੇ ਪੁੱਤਰ ਤੇ ਕਿਸਾਨ ਆਗੂ ਹਰਦਿਆਲ ਸਿੰਘ ਲੁਬਾਣਿਆਂਵਾਲੀ ਨਾਲ ਦੁੱਖ ਸਾਂਝਾ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਬਲਦੇਵ ਸਿੰਘ, ਅਮਨਦੀਪ ਸਿੰਘ, ਦਰਸ਼ਨ ਸਿੰਘ, ਗੁਰਦਾਸ ਸਿੰਘ ਤੇ ਹੋਰ ਰਿਸ਼ਤੇਦਾਰ ਹਾਜਰ ਸਨ।