ਸ਼੍ਰੀ ਰਾਮ ਕਥਾ ’ਚ ਹਨੀ ਫੱਤਣਵਾਲਾ ਨੇ ਕੀਤੀ ਸ਼ਿਰਕਤ
ਸ੍ਰੀ ਰਾਮ ਕਥਾ ਦੌਰਾਨ ਹਨੀ ਫੱਤਣਵਾਲਾ ਨੇ ਜੋਤੀ ਪ੍ਰਜਵਲਿੱਤ ਕਰਨ ਦੀ ਰਸਮ ਕੀਤੀ ਅਦਾ
Publish Date: Wed, 01 Apr 2026 04:33 PM (IST)
Updated Date: Wed, 01 Apr 2026 04:37 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਤਿਲਕ ਨਗਰ ਗਲੀ ਨੰਬਰ 7 ਵਿਖੇ ਸਥਿਤ ਸ੍ਰੀ ਨਰਮਦੇਸ਼ਵਰ ਸ਼ਿਵ ਮੰਦਰ ਵਿਖੇ ਸ੍ਰੀ ਹਨੂੰਮਾਨ ਜਨਮ ਉਤਸਵ ਦੇ ਸਬੰਧ ’ਚ 9 ਦਿਨਾਂ (ਸ੍ਰੀ ਰਾਮਚਰਿੱਤਰ ਮਾਨਸ) ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੌਰਾਨ ਸ਼ਿਵ ਵਿਆਹ ਦਾ ਆਯੋਜਨ ਹੋਇਆ। ਕਥਾ ਤੋਂ ਪਹਿਲਾਂ ਪੂਜਨ ਕੀਤਾ ਗਿਆ। ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੋਤੀ ਪ੍ਰਜਵਲਿੱਤ ਕਰਨ ਦੀ ਰਸਮ ਅਦਾ ਕੀਤੀ ਗਈ। ਕਥਾ ਦੀ ਸ਼ੁਰੂਆਤ ਸੰਗੀਤਮਈ ਸ੍ਰੀ ਹਨੂੰਮਾਨ ਚਾਲੀਸਾ ਪਾਠ ਨਾਲ ਹੋਈ। ਸ੍ਰੀ ਰਾਮ ਕਥਾ ਤੇ ਚਰਚਾ ਕਰਦੇ ਹੋਏ ਪੰ. ਸੀਤਾ ਰਾਮ ਜੀ ਨੇ ਕਿਹਾ ਕਿ ਸੱਚਾ ਭਗਤ ਭਗਵਾਨ ਦੀ ਰਜਾ ’ਚ ਰਾਜੀ ਰਹਿੰਦਾ ਹੈ। ਉਹ ਭਗਵਾਨ ਨੂੰ ਕਦੇ ਸ਼ਿਕਾਇਤ ਨਹੀਂ ਕਰਦਾ। ਉਨਾਂ ਕਿਹਾ ਕਿ ਭਗਤ ਨੂੰ ਹਮੇਸ਼ਾ ਭਗਵਾਨ ਨਾਲ ਮਿਲਣ ਜਾਣਾ ਚਾਹੀਦਾ ਨਾ ਕਿ ਕੁਝ ਮੰਗਣ ਲਈ ਕਿਉਂਕਿ ਭਗਵਾਨ ਤਾਂ ਸਭ ਕੁਝ ਜਾਣਦੇ ਹਨ। ਉਹ ਜਿਸਦੇ ਲਈ ਜੋ ਲਿਖਿਆ ਹੈ ਉਸਨੂੰ ਦੇਣਗੇ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆ ਹਨੀ ਫੱਤਣਵਾਲਾ ਨੇ ਕਿਹਾ ਕਿ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਉਣਾ ਇੱਕ ਬਹੁਤ ਹੀ ਵਧੀਆ ਤੇ ਨੇਕ ਉਪਰਾਲਾ ਹੈ। ਸਾਨੂੰ ਸਾਰਿਆਂ ਨੂੰ ਸ੍ਰੀ ਹਨੂੰਮਾਨ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਤੇ ਹਰ ਸਮੇਂ ਸਭ ਦਾ ਭਲਾ ਮੰਗਣਾ ਚਾਹੀਦਾ ਹੈ। ਸ੍ਰੀ ਰਾਮ ਕਥਾ ਦੌਰਾਨ ਮੰਦਰ ਦੇ ਪ੍ਰਬੰਧਕਾਂ ਵੱਲੋਂ ਹਨੀ ਫੱਤਣਵਾਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਜਿੰਦਰ ਬੱਬੂ ਬਾਂਸਲ, ਅਜੈ ਗਰਗ, ਜਗਦੀਸ਼ ਕੁਮਾਰ, ਹੈਪੀ ਗਰਗ, ਸ਼ਿਵ ਕਾਂਤ ਸ਼ਾਸ਼ਤਰੀ, ਚੰਦਰ ਮੋਹਨ ਸ਼ਰਮਾ ਜੈ ਕ੍ਰਿਸ਼ਨ ਯਾਦਵ, ਪਵਨ ਕੁਮਾਰ ਸੈਨ, ਓਮ ਪ੍ਰਕਾਸ਼ ਗੂੰਬਰ, ਤਿਲਕ ਰਾਜ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।