ਰਾਮ ਨੌਮੀ ਮੌਕੇ ਹਵਨ ਯੱਗ ਤੇ ਭੰਡਾਰਾ ਕਰਵਾਇਆ
ਰਾਮ ਨੌਮੀ ਮੌਕੇ ਹਵਨ ਯੱਗ ਤੇ ਭੰਡਾਰੇ ਦਾ ਆਯੋਜਨ
Publish Date: Fri, 27 Mar 2026 04:36 PM (IST)
Updated Date: Fri, 27 Mar 2026 04:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਰਾਮ ਨੌਮੀ ਦੇ ਸਬੰਧ ਵਿਚ ਸ਼ਹਿਰ ਦੇ ਸ੍ਰੀ ਦੁਰਗਾ ਮੰਦਰ, ਹਨੂੰਮਾਨ ਮੰਦਰ, ਪ੍ਰਾਚੀਨ ਗਊਸ਼ਾਲਾ ਮੰਦਰ, ਸ੍ਰੀ ਰਾਮ ਮੰਦਰ, ਸੰਤੋਸ਼ੀ ਮਾਤਾ ਮੰਦਰ, ਡੇਰਾ ਬਾਬਾ ਗੰਗਾ ਰਾਮ ਆਦਿ ਵਿਖੇ ਨਰਾਤਿਆਂ ਦੀ ਸਮਾਪਤੀ ਤੇ ਸ਼ਰਧਾਲੂਆਂ ਵੱਲੋਂ ਮੰਦਰਾਂ ਵਿਚ ਰਾਮ ਨੌਮੀ ਦੇ ਸੰਬੰਧ ਵਿਚ ਵਿਸੇਸ਼ ਤੌਰ ਤੇ ਕੰਜਕ ਪੂਜਨ ਕੀਤਾ ਗਿਆ। ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸਲ, ਸਕੱਤਰ ਸ਼ਾਮ ਲਾਲ ਗਰਗ ਅਤੇ ਕੈਸ਼ੀਅਰ ਰਾਕੇਸ਼ ਗਰਗ ਬਿੱਟੂ ਅਤੇ ਹੋਰਨਾ ਅਹੁਦੇਦਾਰਾਂ ਤੇ ਮੈਂਬਰਾ ਵਲੋਂ ਕੰਜਕ ਪੂਜਨ ਉਪਰੰਤ ਸ਼ਰਧਾਲੂਆਂ ਵਿਚ ਮਾਤਾ ਰਾਣੀ ਦਾ ਭੰਡਾਰਾਂ ਵਰਤਾਇਆ ਗਿਆ, ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਅਮਿਤ ਕੁਮਾਰ ਸ਼ਿੰਪੀ ਬਾਂਸਲ, ਸੰਜੇ ਸਿੰਗਲਾ, ਰਾਕੇਸ਼ ਗਰਗ ਬਿੱਟੂ, ਦਵਿੰਦਰ ਗਰਗ, ਓਮ ਪ੍ਰਕਾਸ਼ ਓਮੀ, ਇਕਬਾਲ ਢੱਲਾ ਰਿੰਕੂ, ਡਾ. ਅਨਿਲ ਗਰਗ, ਭਗਵਾਨ ਦਾਸ ਅਹੂਜਾ, ਦੀਵਾਨ ਚੰਦ ਬਾਂਸਲ, ਸਤੀਸ਼ ਕੁਮਾਰ ਬਾਂਸਲ, ਵਿਨੋਦ ਕੁਮਾਰ ਬਾਂਸਲ, ਬਲਦੇਵ ਰਾਜ, ਜਨਿੰਦਰ ਕੁਮਾਰ, ਭਰਤ ਭੂਸ਼ਣ ਸਿੰਗਲਾ, ਵਿਜੇ ਬਾਂਸਲ, ਅਜੇ ਕੁਮਾਰ, ਅਮਿਤ ਅਰੋੜਾ, ਪੁਨੀਤ ਕੁਮਾਰ, ਮਦਨ ਲਾਲ ਬਾਂਸਲ, ਹਰਬੰਸ ਛਾਬੜਾ, ਰਾਧੇ ਸ਼ਾਮ ਕਟਾਰੀਆ, ਨਰੇਸ਼ ਅਹੂਜਾ ਅਤੇ ਸੁਭਾਸ਼ ਗਿਲਹੋਤਰਾ ਆਦਿ ਵੀ ਹਾਜ਼ਰ ਸਨ।