ਮਾਂ ਬਗਲਾਮੁਖੀ ਮੰਦਰ ’ਚ ਸ੍ਰੀ ਰਾਮਨੌਮੀ ਦੇ ਸਬੰਧ ’ਚ ਹਵਨ
ਮਾਂ ਬਗਲਾਮੁਖੀ ਮੰਦਰ ’ਚ ਸ੍ਰੀ ਰਾਮਨੌਮੀ ਦੇ ਸਬੰਧ ’ਚ ਹਵਨ
Publish Date: Fri, 27 Mar 2026 03:37 PM (IST)
Updated Date: Fri, 27 Mar 2026 03:41 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ ਰੋਡ ਸਥਿਤ ਆਦਰਾਮ ਸਟ੍ਰੀਟ ਵਿਖੇ ਸਨਾਤਨ ਧਰਮ ਪ੍ਰਚਾਰਕ ਪ੍ਰਸਿੱਧ ਵਿਦਵਾਨ ਬ੍ਰਹਮਰਿਸ਼ੀ ਪੰ. ਪੂਰਨ ਚੰਦਰ ਜੋਸ਼ੀ ਦੇ ਨਿਵਾਸ ’ਤੇ ਬਣੇ ਮਾਂ ਬਗਲਾਮੁਖੀ ਮੰਦਰ ’ਚ ਸ਼ੁੱਕਰਵਾਰ ਨੂੰ ਸ੍ਰੀ ਰਾਮਨੌਮੀ ਦੇ ਸਬੰਧ ’ਚ ਵਿਸ਼ਾਲ ਹਵਨ ਦਾ ਆਯੋਜਨ ਕੀਤਾ ਗਿਆ। ਜਿਸ ’ਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾਡ਼ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਪਹੁੰਚੇ। ਇਸ ਦੌਰਾਨ ਸ਼ਰਧਾਲੂਆਂ ਨੇ ਕੰਨਿਆ ਪੂਜਨ ਕਰਕੇ ਨਵਰਾਤਰਾਂ ਦੀ ਸ਼ੁਰੂਆਤ ਤੋਂ ਚੱਲ ਰਹੇ ਆਪਣੇ ਵਰਤ ਵੀ ਖੋਲੇ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਖਾਸ ਤੌਰ ’ਤੇ ਹਵਨ ’ਚ ਸ਼ਾਮਲ ਹੋਏ ਅਤੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਹਨੂੰਮਾਨ ਚਾਲੀਸਾ ਮੰਡਲ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਸੁਨੀਲ ਨਾਗਪਾਲ ਸੋਨੂੰ, ਸੰਦੀਪ ਚੁੱਘ, ਕਰਨ ਵਾਟਸ, ਮਾਸਟਰ ਰੇਸ਼ਮ ਸਿੰਘ, ਨੀਰਜ ਕੁਮਾਰ ਤਾਇਲ, ਦੀਪ ਸਿੰਘ ਵਾਲਾ ਬਾਲਾ ਜੀ ਮੰਦਰ ਤੋਂ ਪੁਜਾਰੀ ਜਤਿੰਦਰ ਸਿੰਘ, ਜੰਗ ਸਿੰਘ, ਅਰਸ਼ਦੀਪ ਸਿੰਘ, ਨਰੇਸ਼ ਕਾਂਤੀ, ਵਿੱਕੀ ਮੈਨੀ, ਰਮਨ ਸੰਧੂ, ਧਰੂਵ ਮੈਨੀ, ਜਗਦੀਸ਼ ਪਟਵਾਰੀ, ਹਰਮਨਪ੍ਰੀਤ ਕੌਰ, ਅਮ੍ਰਿਤਪਾਲ ਸਿੰਘ ਧੀਰ, ਕੁਲਵਿੰਦਰ ਧੀਰ, ਰਵਿੰਦਰ ਸਿੰਘ, ਵਿਕੀ ਡਮੌਲੀਆ, ਪ੍ਰਵੀਣ ਕੁਮਾਰ, ਸੇਵਾਮੁਕਤ ਪੋਸਟਮਾਸਟਰ ਰਾਜਕੁਮਾਰ, ਅਮਨਪ੍ਰੀਤ ਕੌਰ, ਮਨਪਿੰਦਰ ਸਿੰਘ ਢਾਲੀਵਾਲ, ਰਾਹੁਲ ਸਿੰਘਵਾ, ਦਿਨੇਸ਼ ਸ਼ਰਮਾ, ਸਪਨਾ ਸ਼ਰਮਾ, ਨਮਨ ਸ਼ਰਮਾ, ਰਮਨ ਜੈਨ, ਬਿੱਟੂ ਸੇਤੀਆ ਪੇਪਰ ਮਿਲ, ਕਾਲੂ ਰਾਮ, ਸੁਖਪਾਲ ਬਰਾਡ, ਨਰਿੰਦਰ ਕੌਰ ਬਰਾਡ, ਅਮ੍ਰਿਤਪਾਲ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।