ਔਰਤਾਂ ਲਈ ਛਿਮਾਹੀ ਕੰਪਿਊਟਰ ਕੋਰਸ ਪਹਿਲੀ ਤੋਂ
ਔਰਤਾਂ ਲਈ ਛਿਮਾਹੀ ਕੰਪਿਊਟਰ ਕੋਰਸ ਹੁਣ ਪਹਿਲੀ ਫਰਵਰੀ ਤੋਂ ਸ਼ੁਰੂ : ਪੰਮਾ ਸੰਧੂ
Publish Date: Sat, 24 Jan 2026 03:55 PM (IST)
Updated Date: Sat, 24 Jan 2026 03:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਮਾਜ ਸੇਵੀ ਸੰਸਥਾ ‘ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ’ ਦੁਆਰਾ ਸੋਸਵਾ (ਸੋਸਾਇਟੀ ਫਾਰ ਸਰਵਿਸ ਟੂ ਵਲੰਟਰੀ ਏਜੰਸੀਜ਼) ਦੀ ਸਹਾਇਤਾ ਨਾਲ ਲੜਕੀਆਂ/ ਔਰਤਾਂ ਲਈ ਛਿਮਾਹੀ ਕੰਪਿਊਟਰ ਕੋਰਸ ਹੁਣ ਪਹਿਲੀ ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਹਿਲਾਂ ਇਹ ਕੋਰਸ 1 ਜਨਵਰੀ 2026 ਤੋਂ ਸ਼ੁਰੂ ਹੋਣਾ ਸੀ ਪ੍ਰੰਤੂ ਹੁਣ ਠੰਡ ਵਧਣ ਕਾਰਨ ਇੱਕ ਮਹੀਨਾ ਲੇਟ ਸ਼ੁਰੂ ਕੀਤਾ ਜਾ ਰਿਹਾ ਹੈ। ਸਿਰਫ ਔਰਤਾਂ ਲਈ ਇਸ ਛਿਮਾਹੀ ਕੰਪਿਊਟਰ ਕੋਰਸ ਦੇ ਪਹਿਲੇ ਗੇੜ ਦੌਰਾਨ 25 ਲੜਕੀਆਂ/ਔਰਤਾਂ ਨੂੰ ਇਹ ਕੋਰਸ ਕਰਵਾਇਆ ਜਾਵੇਗਾ। ਐਸਸੀ, ਬੀਸੀ, ਤਲਾਕਸ਼ੁਦਾ, ਵਿਧਵਾਵਾਂ ਤੇ ਘੱਟ ਆਮਦਨ ਵਾਲੀਆਂ, ਲੜਕੀਆਂ/ ਔਰਤਾਂ ਇਸ ਕੋਰਸ ਦਾ ਲਾਹਾ ਲੈ ਸਕਦੀਆਂ ਹਨ। ਕੋਰਸ ਲਈ ਵਿੱਦਿਅਕ ਯੋਗਤਾ ਘੱਟੋ ਘੱਟ ਦਸਵੀਂ ਪਾਸ ਤੇ ਹਦਾਇਤਾਂ ਅਨੁਸਾਰ ਫੀਸ ਪ੍ਰਤੀ ਮਹੀਨਾ 250 ਰੱਖੀ ਗਈ। ਦਾਖਲੇ ਲਈ ਲਾਭਪਾਤਰੀ ਕੋਲ ਆਪਣਾ ਆਧਾਰ ਕਾਰਡ, ਦਸਵੀਂ ਪਾਸ ਸਰਟੀਫਿਕੇਟ, ਘੱਟ ਆਮਦਨ ਦਾ ਸਰਟੀਫਿਕੇਟ ਜਾਤੀ ਪ੍ਰਮਾਣ ਪਾਤਰ, 2 ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋ ਤੇ ਅਧਾਰ ਨਾਲ ਜੁੜਿਆ ਮੋਬਾਇਲ ਨੰਬਰ ਹੋਣਾ ਲਾਜ਼ਮੀ ਹੈ। ਪਾਸ ਹੋਣ ਤੇ ਲਾਭਪਾਤਰੀ ਨੂੰ ਆਈਐਸਓ ਮਾਨਤਾ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ। ਇੱਛੁਕ ਲਾਭਪਾਤਰੀ ਆਪਣੇ ਕਾਗਜ਼ਾਤ 30 ਜਨਵਰੀ ਸ਼ਾਮ 5 ਵਜੇ ਤੱਕ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੇ ਮੁੱਖ ਦਫਤਰ ਕੋਟਕਪੂਰਾ ਰੋਡ ਨੇੜੇ ਸਰਕਾਰੀ ਕਾਲਜ ਵਿਖੇ ਜਮ੍ਹਾਂ ਕਰਵਾ ਸਕਦੇ ਹਨ।