- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰੇ ’ਚ ਗੁਰਪੁਰਬ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ

ਪੰਜਾਬੀ ਜਾਗਰਣ, ਰਿਪੋਰਟਰ , ਸ੍ਰੀ ਮੁਕਤਸਰ ਸਾਹਿਬ :
ਧਾਰਮਿਕ ਆਸਥਾ ਅਤੇ ਸਮਾਜਿਕ ਭਾਈਚਾਰੇ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸਥਾਨਕ ਗਾਂਧੀ ਨਗਰ ਗਲੀ ਨੰਬਰ 2 ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ, ਸੰਤ ਮੰਦਰ ਵਿਖੇ ਕੱਲ ਰਾਤੀਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਉਤਸਵ ਗੁਰਪੁਰਬ ਪੂਰਨ ਧਾਰਮਿਕ ਸ਼ਰਧਾ, ਆਸਥਾ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਡੇਰੇ ਦੇ ਸਥਾਨਕ ਸ਼ਰਧਾਲੂਆਂ ਤੋਂ ਇਲਾਵਾ ਕੋਟਕਪੂਰਾ, ਫਰੀਦਕੋਟ, ਫਾਜ਼ਿਲਕਾ, ਗੁਰੂ ਹਰਸਹਾਏ, ਚੰਡੀਗੜ੍ਹ, ਪਟਿਆਲਾ ਫਤਿਹਾਬਾਦ ਅਤੇ ਫਿਰੋਜ਼ਪੁਰ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਡੇਰਾ ਸੰਗਤ ਨੇ ਇਸ ਧਾਰਮਿਕ ਸਮਾਰੋਹ ਦੌਰਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਹਲਕਾ ਵਿਧਾਇਕ ਕਾਕਾ ਬਰਾੜ, ਵਿੱਕੀ ਕੁਮਾਰ ਕੌਂਸਲਰ ਅਤੇ ਭਾਜਪਾ ਦੇ ਸੂਬਾ ਪੱਧਰੀ ਆਗੂ ਰਾਜੇਸ਼ ਗੋਰਾ ਪਠੇਲਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਵੀ ਸਮਾਰੋਹ ’ਚ ਸ਼ਾਮਿਲ ਹੋਏ। ਸਮਾਰੋਹ ਦੇ ਸ਼ੁਰੂ ’ਚ ਡੇਰਾ ਸੰਸਥਾਪਕ ਬ੍ਰਹਮ ਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਕੀਤੀ ਗਈ।
ਕਰੀਬ ਚਾਲੀ ਸਾਲ ਤੋਂ ਚੱਲੇ ਆ ਰਹੇ ਮੌਜੂਦਾ ਡੇਰਾ ਗੱਦੀ ਨਸ਼ੀਨ ਬ੍ਰਹਮ ਗਿਆਨੀ ਭਗਤ ਸ਼ੰਮੀ ਚਾਵਲਾ ਨੇ ਸ਼ਾਮ ਦੇ ਸਵਾ ਛੇ ਵਜੇ ਅਰਦਾਸ ਕਰਕੇ ਧਾਰਮਿਕ ਸਮਾਗਮਾਂ ਦੀ ਰਸਮੀ ਸ਼ੁਰੂਆਤ ਕੀਤੀ। ਸਮਾਰੋਹ ਦੌਰਾਨ ਭਗਤ ਸ਼ੰਮੀ ਚਾਵਲਾ ਨੇ ਸਮੁੱਚੀ ਮਾਨਵਤਾ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਨੇ ਅੱਗੇ ਫਰਮਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸੌ ਸਾਲ ਪਹਿਲਾਂ ਮਾਨਵਤਾ, ਹੱਥੀ ਕਿਰਤ ਕਰਨ, ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦੇਣ ਅਤੇ ਸਮਾਜਿਕ ਭਾਈਚਾਰਾ ਕਾਇਮ ਰੱਖਣ ਲਈ ਜੋ ਸੰਦੇਸ਼ ਦਿੱਤੇ। ਸਮਾਗਮ ਦੌਰਾਨ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਬਿਮਲਾ ਢੋਸੀਵਾਲ, ਇੰਜ. ਕੁਨਾਲ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ, ਮਾਧਵ ਅਤੇ ਗੋਵਿੰਦ ਸਮੇਤ ਸਮਾਰੋਹ ’ਚ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।