ਗੁਰਿੰਦਰਪਾਲ ਸਿੰਘ ਛੱਤਿਆਣਾ ਨੂੰ ਸਦਮਾ, ਭੂਆ ਦੇ ਲੜਕੇ ਦਾ ਦੇਹਾਂਤ
ਗੁਰਿੰਦਰਪਾਲ ਸਿੰਘ ਛੱਤਿਆਣਾ ਨੂੰ ਸਦਮਾ, ਭੂਆ ਦੇ ਲੜਕੇ ਦਾ ਦੇਹਾਂਤ
Publish Date: Fri, 16 Jan 2026 03:28 PM (IST)
Updated Date: Fri, 16 Jan 2026 03:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪਿੰਡ ਛੱਤਿਆਣਾ ਦੇ ਯੂਥ ਆਗੂ ਅਤੇ ਨੰਬਰਦਾਰ ਗੁਰਿੰਦਰਪਾਲ ਸਿੰਘ ਛੱਤਿਆਣਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭੂਆ ਦੇ ਲੜਕੇ ਰਿਟਾਇਰਡ ਮੇਜਰ ਦਵਿੰਦਰਜੀਤ ਸਿੰਘ ਗਿੱਲ (ਡਿੰਪੀ) ਐਕਸਾਈਜ ਇੰਸਪੈਕਟਰ ਵਾਸੀ ਬਠਿੰਡਾ ਦਾ ਦਿਹਾਂਤ ਹੋ ਗਿਆ। ਸਵ. ਦਵਿੰਦਰਜੀਤ ਸਿੰਘ ਗਿੱਲ ਦੀ ਮੌਤ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ, ਐੱਮਪੀ ਹਰਮਿਸਰਤ ਕੌਰ ਬਾਦਲ, ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜਗਦੀਪ ਨੱਕਈ, ਹਰਜੀਤ ਸਿੰਘ ਨੀਲਾ ਮਾਨ, ਸੰਤ ਸਿੰਘ ਬਰਾੜ, ਕੌਕੀ ਬਾਵਾ ਅਤੇ ਮੋਂਟੀ ਬਰਾੜ ਆਦਿ ਨੇ ਗੁਰਿੰਦਰਪਾਲ ਸਿੰਘ ਛੱਤਿਆਣਾ ਅਤੇ ਗਿੱਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ. ਦਵਿੰਦਰਜੀਤ ਸਿੰਘ ਗਿੱਲ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 21 ਜਨਵਰੀ ਨੂੰ ਗੁਰਦੁਆਰਾ ਸਾਹਿਬ, ਜੀਵਨ ਪ੍ਰਕਾਸ਼ ਮਾਡਲ ਟਾਊਨ, ਫੇਸ-1, ਬਠਿੰਡਾ ਵਿਖੇ ਬਾਅਦ ਦੁਪਹਿਰ 12:00 ਤੋਂ 1 ਵਜੇ ਤੱਕ ਪਵੇਗਾ।