ਗੁਰਦਮਨਦੀਪ ਬਰਾੜ ਬਣੇ ਕੈਨੇਡਾ 'ਚ ਬੈਰਿਸਟਰ ਐਂਡ ਸੋਲਿਸਿਟਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦਮਨਦੀਪ ਬਰਾੜ ਬਣੇ ਕੈਨੇਡਾ 'ਚ ਬੈਰਿਸਟਰ ਐਂਡ ਸੋਲਿਸਿਟਰ
Publish Date: Tue, 29 Sep 2026 07:02 PM (IST)
Updated Date: Wed, 30 Sep 2026 04:04 AM (IST)
ਤਸਵੀਰ : 29ਐਮਕੇਟੀ4 ਗੁਰਦਮਨਦੀਪ ਸਿੰਘ ਬਰਾੜ। ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਗੁਰਦਮਨਦੀਪ ਸਿੰਘ ਬਰਾੜ ਨੇ ਕੈਨੇਡਾ ’ਚ ਵਕਾਰੀ ਕਾਨੂੰਨੀ ਪ੍ਰੀਖਿਆਵਾਂ ’ਚ ਸ਼ਾਨਦਾਰ ਸਫਲਤਾ ਹਾਸਲ ਕਰ ਕੇ ‘ਬੈਰਿਸਟਰ ਐਂਡ ਸੋਲਿਸਿਟਰ’ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਪਿਤਾ ਅਵਤਾਰ ਸਿੰਘ ਬਰਾੜ ਤੇ ਮਾਤਾ ਬਲਜਿੰਦਰ ਕੌਰ ਦੇ ਘਰ 15 ਮਈ 1992 ਨੂੰ ਜਨਮੇ ਗੁਰਦਮਨਦੀਪ ਸਿੰਘ ਬਰਾੜ ਬਚਪਨ ਤੋਂ ਹੀ ਪੜ੍ਹਾਈ ’ਚ ਕਾਫ਼ੀ ਰੁਚੀ ਰੱਖਦੇ ਸਨ। ਉਹ ਇਕ ਪੜ੍ਹੇ-ਲਿਖੇ ਤੇ ਅਨੁਸ਼ਾਸਨਬੱਧ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਦਾਦਾ ਨਿਰਮਲ ਸਿੰਘ (ਰਿਟਾਇਰਡ ਕਾਨੂੰਗੋ) ਤੇ ਤਾਇਆ ਪ੍ਰਤਾਪ ਸਿੰਘ (ਰਿਟਾਇਰਡ ਪ੍ਰਿੰਸੀਪਲ) ਹਨ। ਗੁਰਦਮਨਦੀਪ ਨੇ ਦਸਵੀਂ ਤੱਕ ਦੀ ਪੜ੍ਹਾਈ ਟੈਗੋਰ ਮਾਡਲ ਸਕੂਲ, ਸ੍ਰੀ ਮੁਕਤਸਰ ਸਾਹਿਬ ਤੋਂ ਅਤੇ 1, 2 ਦੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਦੇਕਰਨ (ਸ੍ਰੀ ਮੁਕਤਸਰ ਸਾਹਿਬ) ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਾਲ 2014 ’ਚ ਬਾਬਾ ਫ਼ਰੀਦ ਲਾਅ ਕਾਲਜ, ਫ਼ਰੀਦਕੋਟ ਤੋਂ ਬੀਏ ਐੱਲਐੱਲਬੀ ਦੀ ਡਿਗਰੀ ਹਾਸਲ ਕੀਤੀ। ਕੈਨੇਡਾ ਵਿੱਚ ਵਕਾਲਤ ਦਾ ਲਾਇਸੈਂਸ ਪ੍ਰਾਪਤ ਕਰਨ ਲਈ ਉਨ੍ਹਾਂ ਕਾਨੂੰਨ ਦੀਆਂ 7 ਸਖ਼ਤ ਪ੍ਰੀਖਿਆਵਾਂ ਪਾਸ ਕੀਤੀਆਂ। ਇਸ ਤੋਂ ਇਲਾਵਾ, 1 ਸਾਲ ਦਾ ਸੀ.ਪੀ.ਐੱਲ.ਈ.ਡੀ. ਕੋਰਸ ਤੇ ਇਕ ਸਾਲ ‘ਕਵਰਪ੍ਰੀਤ ਬਰਾੜ ਬੈਰਿਸਟਰ ਐਂਡ ਸੋਲਿਸਿਟਰ, ਸੋਲਿਊਸ਼ਨ ਲਾਅ ਐਡਮੰਟਨ ਅਲਬਰਟਾ’ ਕੋਲ 1 ਸਾਲ ਦੀ ਟ੍ਰੇਨਿੰਗ ਪੂਰੀ ਕਰਕੇ ਕਾਨੂੰਨ ਦਾ ਲਾਇਸੈਂਸ ਹਾਸਲ ਕਰ ਲਿਆ। 23 ਸਤੰਬਰ 2026 ਨੂੰ ਮਾਨਯੋਗ ਜਸਟਿਸ ਬਾਰਬਰਾ ਬੀ. ਜੌਨਸਟਨ, ਕੋਰਟ ਆਫ਼ ਕਿੰਗਜ਼ ਬੈਂਚ ਕੈਲਗਰੀ ਅਲਬਰਟਾ ਦੀ ਅਦਾਲਤ ’ਚ ਗੁਰਦਮਨਦੀਪ ਸਿੰਘ ਨੇ ‘ਬੈਰਿਸਟਰ ਐਂਡ ਸੋਲਿਸਿਟਰ’ ਵਜੋਂ ਆਪਣੇ ਅਹੁਦੇ ਦੀ ਸਹੁੰ ਚੁੱਕੀ ਤੇ ਕੈਨੇਡਾ ’ਚ ਬਤੌਰ ਅਭਿਆਸੀ ਵਕੀਲ ਵਜੋਂ ਸੋਲਿਊਸ਼ਨ ਲਾਅ ਕੈਲਗਰੀ ਅਲਬਰਟਾ ਵਿਖੇ ਆਪਣੀ ਵਕਾਲਤ ਦੀ ਸ਼ੁਰੂਆਤ ਕਰ ਰਹੇ ਹਨ। ਇਸ ਮੌਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਗੁਰਦਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਰਾਹੀਂ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕਰਨਗੇ ਅਤੇ ਹਰ ਲੋੜਵੰਦ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣਗੇ।