ਗੜੇਮਾਰੀ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਸਰਕਾਰ : ਕਿਸਾਨ ਆਗੂ
ਗੜ੍ਹੇਮਾਰੀ ਕਾਰਣ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ ਸਰਕਾਰ : ਕਿਸਾਨ ਆਗੂ
Publish Date: Fri, 03 Apr 2026 04:38 PM (IST)
Updated Date: Fri, 03 Apr 2026 04:40 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ’ਚ ਵੱਖ-ਵੱਖ ਥਾਂਵਾਂ ’ਤੇ ਗੜ੍ਹੇਮਾਰੀ ਦੇ ਨਾਲ ਕਣਕ, ਸਰ੍ਹੋਂ, ਸਬਜੀਆਂ ਅਤੇ ਹੋਰ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਸਰਕਾਰ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਭਾਰਤ ਵੱਲੋਂ ਜਸਵੀਰ ਸਿੰਘ ਝਾਮਕਾ ਜਰਨਲ ਸਕੱਤਰ ਪੰਜਾਬ ਦੀ ਹਾਜਰੀ ’ਚ ਕੀਤੀ ਗਈ ਮੀਟਿੰਗ ਉਪਰੰਤ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੀਂਹ ਜਾਂ ਗੜੇਮਾਰੀ ਕਰਕੇ ਜੇਕਰ ਕਿਸੇ ਮਜਦੂਰ ਦਾ ਘਰ ਜਾਂ ਕੋਈ ਹੋਰ ਛੱਤ ਦਾ ਨੁਕਸਾਨ ਹੋਇਆ ਹੈ, ਉਸ ਦਾ ਹਾਲਚਾਲ ਪੁੱਛਿਆ ਜਾਵੇ ਅਤੇ ਜ਼ਰੂਰਤਮੰਦ ਮਜ਼ਦੂਰ ਪਰਿਵਾਰਾਂ ਦੀ ਇਸ ਔਖੇ ਸਮੇਂ ਬਾਂਹ ਫੜੀ ਜਾਵੇ। ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਜ਼ਰੂਰਤਮੰਦ ਪਰਿਵਾਰਾਂ ਦੇ ਮਸਲੇ ਹੱਲ ਕਰਵਾਏ ਜਾਣ। ਕਿਸਾਨ ਆਗੂਆਂ ਨੇ ਕਣਕ ਆਦਿ ਦੇ ਨਾਲ ਨਾਲ ਸਬਜ਼ੀ ਦੀ ਫ਼ਸਲ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਵੀ ਕੀਤੀ। ਇਸ ਮੀਟਿੰਗ ’ਚ ਨੇਤਾ ਸਿੰਘ ਮਾਨ ਯੂਥ ਪ੍ਰਧਾਨ, ਗੁਰਦਰਸ਼ਨ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ, ਨਾਨਕ ਸਿੰਘ ਸੂਬਾ ਮੀਤ ਪ੍ਰਧਾਨ, ਜਗਜੀਤ ਸਿੰਘ ਕੋਟਭਾਈ ਜ਼ਿਲਾ ਪ੍ਰਧਾਨ, ਬਲਦੇਵ ਸਿੰਘ ਸ਼ਾਮ ਖੇੜਾ, ਮਨਜਿੰਦਰ ਸਿੰਘ ਮਲੋਟ, ਅਰਸ਼ਦੀਪ ਸੋਢੀ ਮਲੋਟ ਪ੍ਰਧਾਨ, ਗੋਰਾ ਸਿੰਘ ਜਰਨਲ ਸਕੱਤਰ ਸ਼੍ਰੀ ਮੁਕਤਸਰ ਸਾਹਿਬ, ਬਲਦੇਵ ਸਿੰਘ ਮਾਨ ਬਲਾਕ ਪ੍ਰਧਾਨ ਗਿੱਦੜਬਾਹਾ, ਗਗਨਦੀਪ ਸਿੰਘ ਜਿਲਾ ਯੂਥ ਪ੍ਰਧਾਨ, ਬਲਜਿੰਦਰ ਸਿੰਘ, ਜਲੌਰ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਹਾਜ਼ਰ ਸਨ।