ਗਿੱਦੜਬਾਹਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਗਿੱਦੜਬਾਹਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
Publish Date: Fri, 09 Oct 2026 06:00 PM (IST)
Updated Date: Fri, 09 Oct 2026 06:02 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ। ਅੱਜ ਆਪ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ ਅਤੇ ਐੱਸਡੀਐੱਮ ਅਰਵਿੰਦਰਪਾਲ ਸਿੰਘ ਵੱਲੋਂ ਆੜ੍ਹਤੀ ਫਰਮ ਮੈਸ. ਸ੍ਰੀ ਰੂਪ ਇੰਟਰਪ੍ਰਾਈਜਜ ਗਿੱਦੜਬਾਹਾ ਦੇ ਕਿਸਾਨ ਕਰਮਜੀਤ ਸਿੰਘ ਪੁੱਤਰ ਸ਼ਿਵਰਾਜ ਸਿੰਘ ਵਾਸੀ ਗਿੱਦੜਬਾਹਾ ਦੀ ਝੋਨੇ ਦੀ ਢੇਰੀ ਨਾਲ ਨਵੇਂ ਸੀਜਨ ਦੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਕਿਸਾਨ ਕਰਮਜੀਤ ਸਿੰਘ ਦੇ ਝੋਨੇ ਦੀ ਖਰੀਦ ਏਜੰਸੀ ਮਾਰਕਫੈੱਡ ਦੇ ਮੈਨੇਜਰ ਵਰਿੰਦਰ ਕਿੰਗਰਾ ਵੱਲੋਂ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਅਰਵਿੰਦਰਪਾਲ ਸਿੰਘ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨੇ ਕਿਹਾ ਕਿ ਮਾਰਕੀਟ ਕਮੇਟੀ ਅਧੀਨ ਆਉਂਦੀ ਮੁੱਖ ਮੰਡੀ ਅਤੇ ਹੋਰਨਾਂ ਖਰੀਦ ਕੇਂਦਰਾ ਤੇ ਝੋਨਾ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਆਗੂ ਸੰਨੀ ਢਿੱਲੋਂ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਬਾਂਸਲ ਨੇ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਕਿਸੇ ਵੀ ਕਿਸਾਨ, ਆੜਤੀ ਤੇ ਮਜ਼ਦੂਰ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖਰੀਦ ਸੰਬੰਧੀ, ਲਿਫਟਿੰਗ ਸੰਬੰਧੀ, ਬਾਰਦਾਨੇ ਸੰਬੰਧੀ ਕੋਈ ਸਮੱਸਿਆ ਪੇਸ਼ ਆਉਂਦੀ ਹੈ, ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਬਾਂਸਲ ਤੋਂ ਇਲਾਵਾ ਸੁਭਾਸ਼ ਜੈਨ ਲਿੱਲੀ, ਵਿਜੇ ਪਾਲ ਗੋਇਲ, ਰੌਕੀ ਸਿੰਗਲਾ, ਏਐੱਫਐੱਸਓ ਰੁਪਿੰਦਰ ਸਿੰਘ, ਮਾਰਕਫੈੱਡ ਦੇ ਮੈਨੇਜਰ ਵਰਿੰਦਰਪਾਲ ਸਿੰਘ ਕਿੰਗਰਾ, ਵੇਅਰ ਹਾਊਸ ਦੇ ਇੰਸਪੈਕਟਰ ਸੰਨੀ ਗੋਇਲ, ਪਨਗ੍ਰੇਨ ਦੇ ਇੰਸਪੈਕਟਰ ਲੋਕੇਸ਼ ਬਾਂਸਲ, ਪਨਸਪ ਦੇ ਇੰਸਪੈਕਟਰ ਸਚਿਨ ਬਾਂਸਲ, ਗੌਰਵ ਕੁਮਾਰ, ਇੰਸਪੈਕਟਰ ਲਵਲੀ, ਮੰਡੀ ਸੁਪਰਵਾਈਜਰ ਬਲਜੀਤ ਸਿੰਘ, ਬਬਲੂ ਜੈਨ, ਨਵੀਨ ਮਿੱਤਲ, ਮਨੀਸ਼ ਗੋਇਲ, ਹਰਸ਼ ਬਾਂਸਲ, ਰਾਹੁਲ ਗਰਗ ਅੰਮ੍ਰਿਤ ਗੋਇਲ ਅਤੇ ਵਿੱਕੀ ਗੁਪਤਾ ਆਦਿ ਵੀ ਮੌਜੂਦ ਸਨ।