ਜਮ੍ਹਾਂ ਹੋਏ ਪੈਨਸ਼ਨ ਕੇਸ ਪੈਨਸ਼ਨ ਕੋਰਟ ’ਚ ਕੀਤੇ ਪੇਸ਼, ਹੋਵੇਗਾ ਹੱਲ
ਦਿ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਜਮ੍ਹਾਂ ਹੋਏ ਪੈਨਸ਼ਨ ਕੇਸ ਪੈਨਸ਼ਨ ਕੋਰਟ ’ਚ ਕੀਤੇ ਪੇਸ਼, ਹੋਵੇਗਾ ਹੱਲ : ਕਰਮਜੀਤ ਸ਼ਰਮਾ
Publish Date: Thu, 24 Sep 2026 07:44 PM (IST)
Updated Date: Fri, 25 Sep 2026 04:10 AM (IST)
ਪੰਜਾਬੀ ਜਾਗਰਣ, ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਏਜੀ ਪੰਜਾਬ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਈ ਪੈਨਸ਼ਨ ਕੋਰਟ ’ਚ ਐਸੋਸੀਏਸ਼ਨ ਕੋਲ ਆਏ ਪੈਨਸ਼ਨ ਸਬੰਧੀ ਅਤੇ ਬੈਂਕਾਂ ਸਬੰਧੀ ਕੇਸ ਅਦਾਲਤ ’ਚ ਮੁਕੰਮਲ ਰਿਕਾਰਡ ਸਮੇਤ ਪੇਸ਼ ਕੀਤੇ ਅਤੇ ਪੂਰੀ ਪੈਰਵਾਈ ਕਰਕੇ ਸਾਰੇ ਕੇਸ ਏਜੀ ਦੇ ਰਿਕਾਰਡ ਤੇ ਦਰਜ਼ ਕਰਵਾਏ ਗਏ ਅਤੇ ਸਬੰਧਤ ਦਫ਼ਤਰਾਂ ਨੂੰ ਹੱਲ ਕਰਨ ਲਈ ਭਿਜਵਾਏ ਗਏ। ਐਸੋਸੀਏਸ਼ਨ ਵੱਲੋਂ ਸਾਰੇ ਪੈਨਸ਼ਨਰਜ਼ ਨੂੰ ਬੇਨਤੀ ਕੀਤੀ ਕਿ ਜਿਸਦੀ ਵੀ ਕੋਈ ਪੈਨਸ਼ਨ ਸਬੰਧੀ ਮੁਸ਼ਕਲ ਹੋਵੇ, ਉਹ ਪੈਨਸ਼ਨਰਜ਼ ਭਵਨ ’ਚ ਆਕੇ ਵਿਚਾਰ ਕਰ ਸਕਦਾ ਹੈ। ਐਸੋਸੀਏਸ਼ਨ ’ਚ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ, ਡੀਸੀ ਦਫ਼ਤਰ, ਮਾਲ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸਹਿਕਾਰਤਾ ਵਿਭਾਗ, ਪੰਜਾਬ ਰੋਡਵੇਜ਼, ਸਿੰਜਾਈ ਵਿਭਾਗ, ਪੁਲਿਸ ਵਿਭਾਗ, ਹੋਮਗਾਰਡ, ਖਜ਼ਾਨਾ ਵਿਭਾਗ, ਬੀ.ਐਂਡ ਆਰ ਵਿਭਾਗ ਅਤੇ ਹੋਰ ਵਿਭਾਗਾਂ ਦੇ ਮੈਂਬਰਜ਼ ਹਨ। ਇਸ ਭਵਨ ’ਚ ਲਾਈਫ ਸਰਟੀਫਿਕੇਟ, ਈ-ਕੇਵਾਈਸੀ ਅਤੇ ਐਲਟੀਸੀ ਆਨ ਲਾਇਨ ਆਦਿ ਸੇਵਾ-ਭਾਵ ਨਾਲ ਸਾਰੇ ਮੈਂਬਰਜ਼ ਕੀਤੇ ਜਾਂਦੇ ਹਨ। ਅੱਜ ਪੈਨਸ਼ਨ ਕੋਰਟ ’ਚ ਸਾਰੇ ਕੇਸਾਂ ਦੀ ਪੈਰਵਾਈ ਕਰਨ ਲਈ ਕਰਮਜੀਤ ਸ਼ਰਮਾ ਪ੍ਰਧਾਨ, ਜਸਵੰਤ ਸਿੰਘ ਬਰਾੜ ਲੀਗ ਅਡਵਾਈਜ਼ਰ, ਸੁੰਦਰ ਸਿੰਘ ਬਰਾੜ ਡੀਐਸਪੀ, ਸੀਨੀਅਰ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਬਰਾੜ ਦਫ਼ਤਰ ਸਕੱਤਰ ਹਾਜ਼ਰ ਸਨ।